ਸਿਡਨੀ/ਕੈਨਬਰਾ (ਸਨੀ ਚਾਂਦਪੁਰੀ) : ਆਸਟ੍ਰੇਲੀਆ ’ਚ 21 ਮਈ ਨੂੰ ਹੋਈਆਂ ਚੋਣਾਂ ’ਚ ਲੇਬਰ ਪਾਰਟੀ ਦੇ ਐਂਥਨੀ ਅਲਬਾਨੀਜ਼ ਪ੍ਰਧਾਨ ਮੰਤਰੀ ਬਣੇ। ਇਨ੍ਹਾਂ ਚੋਣਾਂ ’ਚ ਲੇਬਰ ਪਾਰਟੀ ਦੀ ਕ੍ਰਿਸਟੀ ਮੈਕਬੇਅਨ ਦੀ ਜਿੱਤ ਦੀ ਖੁਸ਼ੀ ’ਚ ਪੰਜਾਬੀ ਕਮਲਜੀਤ ਕੈਮੀ ਦੀ ਭੰਗੜਾ ਪਾਉਂਦੇ ਦੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਸਟ੍ਰੇਲੀਆ ’ਚ ਫੈਡਰਲ ਚੋਣਾਂ ਵਿਚ ਲੇਬਰ ਪਾਰਟੀ ਦੀ ਖੁਸ਼ੀ ’ਚ ਐੱਨ. ਐੱਸ. ਡਬਲਯੂ. ਦੇ ਈਡਨ ਮੋਨਾਰੋ ਇਲਾਕੇ ਤੋਂ ਐੱਮ. ਪੀ. ਬਣੀ ਕ੍ਰਿਸਟੀ ਮੈਕਬੇਅਨ ਦੀ ਜਿੱਤ ਦੀ ਖੁਸ਼ੀ ’ਚ ਉੱਥੋਂ ਦੇ ਕੈਨਬਰਾ ਦੇ ਨਾਲ ਲੱਗਦੇ ਐੱਨ. ਐੱਸ. ਡਬਲਯੂ. ਦੇ ਖੇਤਰੀ ਇਲਾਕੇ ਦੇ ਭਾਰਤੀ ਭਾਈਚਾਰੇ ਦੇ ਨੇਤਾ ਕਮਲਜੀਤ ਸਿੰਘ ਕੈਮੀ ਵੱਲੋਂ ਐੱਮ. ਪੀ. ਦੀ ਜਿੱਤ ਦੀ ਖੁਸ਼ੀ ਭੰਗੜਾ ਪਾ ਕੇ ਮਨਾਈ।
ਉਨ੍ਹਾਂ ਲੇਬਰ ਪਾਰਟੀ ਦੇ ਖੇਤਰੀ ਇਲਾਕੇ ਦੇ ਦਫ਼ਤਰ ’ਚ ਭੰਗੜਾ ਪਾਇਆ, ਜਿਸ ਨੂੰ ਦੇਖ ਕੇ ਨਾਲ ਦੇ ਗੋਰੇ ਪਾਰਟੀ ਵਰਕਰਾਂ ਨੇ ਤਾੜੀਆਂ ਮਾਰ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਥੇ ਦੱਸਣਯੋਗ ਹੈ ਕਿ ਕਮਲਜੀਤ ਸਿੰਘ ਕੈਮੀ ਸਭ ਤੋਂ ਛੋਟੀ ਉਮਰ ਦੇ ਭਾਰਤੀ ਸਨ, ਜੋ ਲੇਬਰ ਪਾਰਟੀ ਵੱਲੋਂ ਕੌਂਸਲ ਦੀਆਂ ਚੋਣਾਂ ਲੜ ਚੁੱਕੇ ਹਨ। ਕਮਲਜੀਤ ਸਿੰਘ ਸਮੇਂ-ਸਮੇਂ ’ਤੇ ਲੋਕਲ ਗਤੀਵਿਧੀਆਂ ’ਚ ਵੀ ਸਰਗਰਮ ਰਹਿੰਦੇ ਹਨ। ਕਮਲਜੀਤ ਕੈਮੀ ਲੰਮੇ ਸਮੇਂ ਤੋਂ ਲੇਬਰ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਦੀਆਂ ਖੇਤਰੀ ਗਤੀਵਿਧੀਆਂ ’ਚ ਵੀ ਸਰਗਰਮ ਰਹਿੰਦੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਆਸਟ੍ਰੇਲੀਆਈ ਹਮਰੁਤਬਾ ਅਲਬਾਨੀਜ਼ ਨਾਲ ਕੀਤੀ ਦੁਵੱਲੀ ਗੱਲਬਾਤ
NEXT STORY