ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਪੈਦਾ ਹੋਏ ਤੇਲ ਸੰਕਟ ਦੌਰਾਨ ਜਿੱਥੇ ਲੋਕ ਪੈਟਰੋਲ ਪੰਪਾਂ 'ਤੇ ਲੰਬੀਆਂ ਕਤਾਰਾਂ ਲਗਾ ਕੇ ਆਪਣੇ ਵਾਹਨਾਂ ਦੀਆਂ ਟੈਕੀਆਂ ਫੁੱਲ ਕਰਵਾ ਰਹੇ ਹਨ, ਉੱਥੇ ਹੀ ਰਾਜਧਾਨੀ ਲੰਡਨ ਵਿੱਚ ਕੁਝ ਕਾਰ ਮਾਲਕਾਂ ਵੱਲੋਂ ਉਹਨਾਂ ਦੀਆਂ ਕਾਰਾਂ ਵਿੱਚੋਂ ਤੇਲ ਚੋਰੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਸਬੰਧੀ ਲੰਡਨ ਦੇ ਇੱਕ ਵਿਅਕਤੀ ਨੇ ਦੱਸਿਆ ਯੂਕੇ ਵਿੱਚ ਵਧੇ ਤੇਲ ਸੰਕਟ ਦੌਰਾਨ ਚੋਰਾਂ ਨੇ ਉਸਦੀ ਕਾਰ ਦਾ ਡੀਜ਼ਲ ਟੈਂਕ ਪੂਰਾ ਖਾਲੀ ਕਰ ਦਿੱਤਾ।
ਪੜ੍ਹੋ ਇਹ ਅਹਿਮ ਖਬਰ- ਸਿਡਨੀ 'ਚ ਰੇਲਵੇ ਮੁਲਾਜ਼ਮਾਂ ਦੀ ਹੜਤਾਲ, ਯਾਤਰੀ ਹੋਏ ਪਰੇਸ਼ਾਨ
ਇਸ ਵਿਅਕਤੀ ਮੁਤਾਬਕ ਚੋਰਾਂ ਵੱਲੋਂ ਉਸਦੀ ਕਾਰ ਦੇ ਤੇਲ ਟੈਂਕੀ ਵਿੱਚ ਸੁਰਾਖ ਕਰਕੇ ਤੇਲ ਕੱਢਿਆ ਗਿਆ, ਜਿਸ ਦੌਰਾਨ ਕੁਝ ਮਾਤਰਾ ਵਿੱਚ ਤੇਲ ਬਾਹਰ ਡੁੱਲਿਆ ਹੋਇਆ ਵੀ ਪਾਇਆ ਗਿਆ। ਇਸ ਘਟਨਾ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਰਾਜਧਾਨੀ ਲੰਡਨ ਵਿੱਚ ਤੇਲ ਸੰਕਟ ਦੇ ਚਲਦਿਆਂ ਲੰਡਨ ਦੇ ਮੇਅਰ ਸਾਦਿਕ ਖਾਨ ਦੇ ਅਨੁਸਾਰ ਐੱਨ ਐੱਚ ਐੱਸ ਸਟਾਫ, ਟੈਕਸੀ ਡਰਾਈਵਰਾਂ ਸਮੇਤ ਹੋਰ ਪ੍ਰਮੁੱਖ ਕਰਮਚਾਰੀਆਂ ਲਈ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ।
ਯੂਕੇ: ਰਾਇਲ ਟਕਸਾਲ ਨੇ 'ਹਿੰਦੂ ਦੇਵੀ' ਦੀ ਤਸਵੀਰ ਵਾਲਾ 'ਸੋਨੇ ਦਾ ਬਿਸਕੁਟ' ਕੀਤਾ ਜਾਰੀ
NEXT STORY