ਲੰਡਨ (ਭਾਸ਼ਾ): ਦਿੱਲੀ ਵਿਚ ਈ-ਰਿਕਸ਼ਾ ਚਲਾਉਣ ਵਾਲੇ ਪਿਤਾ ਦੇ 20 ਸਾਲਾ ਬੇਟੇ ਕਮਲ ਸਿੰਘ ਨੇ ਲੰਡਨ ਸਥਿਤ ਵੱਕਾਰੀ ਇੰਗਲਿਸ਼ ਬੈਲੇ ਸਕੂਲ ਵਿਚ ਸਿਖਲਾਈ ਕੋਰਸ ਦੀ ਫੀਸ ਜੁਟਾਉਣ ਲਈ 'ਕ੍ਰਾਊਡਫੰਡਿੰਗ' ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸਕੂਲ ਦੇ ਇਕ ਸਾਲਾ ਪੇਸ਼ੇਵਰ ਸਿਖਲਾਈ ਕੋਰਸ ਵਿਚ ਸਫਲ ਹੋਣ ਦੇ ਬਾਅਦ ਕਮਲ ਦਾ ਸੁਪਨਾ ਅੰਤਰਰਾਸ਼ਟਰੀ ਡਾਂਸ ਸਟੇਜ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਦਾ ਹੈ। ਭਾਵੇਂਕਿ ਇਸ ਦੇ ਲਈ ਨਾ ਸਿਰਫ ਉਹਨਾਂ ਨੂੰ ਫੀਸ ਦੇਣ ਦੇ ਲਈ ਸਗੋਂ ਲੰਡਨ ਵਿਚ ਰਹਿਣ ਲਈ ਵੱਡੀ ਰਾਸ਼ੀ ਦੀ ਲੋੜ ਹੈ।
ਪੜ੍ਹੋ ਇਹ ਅਹਿਮ ਖਬਰ- ਸਿਡਨੀ : ਅਪਾਰਟਮੈਂਟ 'ਚ ਲੱਗੀ ਅੱਗ, ਬਚਾਏ ਗਏ 20 ਲੋਕ
ਕਮਲ ਨੇ ਕਿਹਾ,''ਮੇਰਾ ਪਰਿਵਾਰ ਅਤੇ ਮੇਰੇ ਕੋਚ ਹਮੇਸ਼ਾ ਮੇਰੇ ਪੱਖ ਵਿਚ ਖੜ੍ਹੇ ਹੋਏ ਹਨ। ਉਹਨਾਂ ਨੇ ਕਦੇ ਮੈਨੂੰ ਨਿਰਾਸ਼ ਨਹੀਂ ਹੋਣ ਦਿੱਤਾ। ਬਦਕਿਸਮਤੀ ਨਾਲ ਮੈਂ ਇਕ ਸਾਲ ਦੇ ਕੋਰਸ ਦੀ ਫੀਸ 8000 ਪੌਂਡ (ਕਰੀਬ 7.60 ਲੱਖ ਰੁਪਏ) ਨਹੀਂ ਦੇ ਸਕਦਾ। ਇਸ ਦੇ ਨਾਲ ਹੀ ਲੰਡਨ ਵਿਚ ਰਹਿਣ ਦਾ ਵੀ ਖਰਚ ਹੈ ਜੋ ਘੱਟੋ-ਘੱਟ 1,000 ਪੌਂਡ (ਕਰੀਬ 95 ਹਜ਼ਾਰ ਰੁਪਏ) ਹੈ।'' ਉਹਨਾਂ ਨੇ ਕਿਹਾ,''ਮੈਂ ਕੇੱਟੋ (ਕ੍ਰਾਊਡਫੰਡਿੰਗ ਦਾ ਮੰਚ) 'ਤੇ ਫੰਡ ਇਕੱਠਾ ਕਰਨ ਦਾ ਫੈਸਲਾ ਲਿਆ। ਮੈਂ ਲੋਕਾਂ ਦੇ ਪਿਆਰ ਅਤੇ ਸਮਰਥਨ ਨਾਲ ਅੱਗੇ ਵਧਾਂਗਾ ਜੋ ਮੈਨੂੰ ਲੋਕਾਂ ਤੋਂ ਮਿਲ ਰਿਹਾ ਹੈ। ਮੈਂ ਲੋਕਾਂ ਦਾ ਧੰਨਵਾਦੀ ਹਾਂ ਜੋ ਮੇਰੀ ਮੁਹਿੰਮ ਨੂੰ ਦਾਨ ਦੇ ਰਹੇ ਹਨ।''
ਕਮਲ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ ਹੀ 18,000 ਪੌਂਡ (ਕਰੀਬ 17.11ਲੱਖ ਰੁਪਏ) ਇਕੱਠੇ ਕਰ ਲਏ ਹਨ ਅਤੇ 27,777 ਪੌਂਡ (ਕਰੀਬ 26.40 ਲੱਖ ਰੁਪਏ) ਇਕੱਠੇ ਕਰਨ ਦਾ ਟੀਚਾ ਹੈ। ਉਹਨਾਂ ਦੀ ਇਸ ਮੁਹਿੰਮ ਦਾ ਦੁਨੀਆ ਭਰ ਦੇ ਸੈਂਕੜੇ ਲੋਕ ਸਮਰਥਨ ਕਰ ਰਹੇ ਹਨ। ਇਕ ਦਾਨਕਰਤਾ ਨੇ ਲਿਖਿਆ,''ਤੁਸੀਂ ਮਹਾਨ ਡਾਂਸਰ ਹੋ ਅਤੇ ਮੈਨੂੰ ਆਸ ਹੈ ਕਿ ਤੁਹਾਡਾ ਸੁਪਨਾ ਪੂਰਾ ਹੋਵੇਗਾ। ਅੰਤਰਾਰਾਸ਼ਟਰੀ ਡਾਂਸ ਭਾਈਚਾਰੇ ਵਿਚ ਭਾਰਤ ਨੂੰ ਮਾਣ ਦਿਵਾਓ।''
ਸਕੂਲ ਬੋਰਡ ਟਰੱਸਟੀ ਲਈ ਕਿਸਮਤ ਅਜਮਾ ਰਹੇ ਨਿੱਕ ਸਹੋਤਾ, ਪੰਜਾਬੀਆਂ ਨੂੰ ਕੀਤੀ ਅਪੀਲ
NEXT STORY