ਸਿਡਨੀ (ਬਿਊਰੋ): ਆਸਟ੍ਰੇਲੀਆਈ ਸ਼ਹਿਰ ਸਿਡਨੀ ਦੇ ਪੂਰਬ ਵਿਚ ਪੰਜ ਮੰਜ਼ਿਲਾ ਇਕ ਅਪਾਰਟਮੈਂਟ ਇਮਾਰਤ ਵਿਚ ਅੱਗ ਲੱਗ ਗਈ। ਇਸ ਮਗਰੋਂ ਤੁਰੰਤ ਅੱਗ ਬੁਝਾਊ ਵਿਭਾਗ ਨੂੰ ਸੂਚਿਤ ਕੀਤਾ ਗਿਆ। ਪੰਜ ਮੰਜ਼ਿਲਾ ਇਮਾਰਤ ਦੇ ਉੱਚ ਪੱਧਰੀ ਇਕਾਈ ਨੂੰ ਅੱਗ ਲੱਗਣ ਤੋਂ ਬਾਅਦ 20 ਲੋਕਾਂ ਨੂੰ ਬਾਹਰ ਕੱਢਿਆ ਗਿਆ।
ਬੀਤੀ ਰਾਤ ਲਗਭਗ 8 ਵਜੇ ਦੇ ਕਰੀਬ, 20 ਤੋਂ ਵੱਧ ਫਾਇਰ ਲਾਈਟਰਾਂ ਨੂੰ ਵੂਲੋਮੋਮੂਲੂ ਵਿਚ ਡਾਉਲਿੰਗ ਸੇਂਟ ਅਪਾਰਟਮੈਂਟ ਕੰਪਲੈਕਸ ਵਿਚ ਬੁਲਾਇਆ ਗਿਆ। ਕਰੂ ਦਾ ਸਾਹਮਣਾ ਸੰਘਣੇ ਧੂੰਏ ਅਤੇ ਅੱਗ ਦੀਆਂ ਲਾਟਾਂ ਨਾਲ ਹੋਇਆ ਪਰ ਜਲਦੀ ਹੀ ਅੱਗ 'ਤੇ ਕਾਬੂ ਪਾ ਲਿਆ ਗਿਆ।
ਪੜ੍ਹੋ ਇਹ ਅਹਿਮ ਖਬਰ- ਜੈਸਿੰਡਾ ਨੇ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਕੀਤਾ ਦਰ-ਕਿਨਾਰ, ਪ੍ਰਸ਼ੰਸਕਾਂ ਨਾਲ ਲਈਆਂ ਸੈਲਫੀਆਂ
ਪੁਲਿਸ ਅਤੇ ਪੈਰਾਮੇਡਿਕਸ ਨੂੰ ਵੀ ਘਟਨਾ ਸਥਾਨ 'ਤੇ ਬੁਲਾਇਆ ਗਿਆ ਸੀ। ਚੰਗੀ ਕਿਸਮਤ ਨਾਲ ਕੋਈ ਵੀ ਗੰਭੀਰ ਰੂਪ ਵਿਚ ਜ਼ਖਮੀ ਨਹੀਂ ਹੋਇਆ ਸੀ।ਦੋ ਵਿਅਕਤੀਆਂ ਦੀਆਂ ਮਾਮੂਲੀ ਸੱਟਾਂ ਅਤੇ ਧੂੰਏਂ ਕਾਰਨ ਸਾਹ ਲੈਣ ਵਿਚ ਹੋਈ ਸਮੱਸਿਆ ਦਾ ਇਲਾਜ ਕੀਤਾ ਗਿਆ।
ਸ਼ਖ਼ਸ ਨੇ ਮਾਸਕ ਦੀ ਥਾਂ ਮੂੰਹ 'ਤੇ ਲਪੇਟਿਆ ਸੱਪ, ਵੇਖ ਦੰਗ ਰਹਿ ਗਏ ਲੋਕ (ਵੇਖੋ ਵੀਡੀਓ)
NEXT STORY