ਓਟਾਵਾ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਕੋਰਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ, ਜਿਸ ਕਾਰਨ ਸੂਬਾ ਸਰਕਾਰ ਨੇ ਸਖ਼ਤਾਈ ਵਧਾ ਦਿੱਤੀ ਹੈ। ਓਂਟਾਰੀਓ ਦੇ ਲੰਡਨ ਦੇ ਇਕ ਹਸਪਤਾਲ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਿਚ 41 ਮਰੀਜ਼ ਅਤੇ ਸਟਾਫ਼ ਮੈਂਬਰ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ ਹਨ।
ਲੰਡਨ ਸਿਹਤ ਵਿਗਿਆਨ ਕੇੰਦਰ ਨੇ ਕਿਹਾ ਕਿ ਕਈ ਹਸਪਤਾਲ ਕੋਰੋਨਾ ਦੇ ਸ਼ਿਕਾਰ ਹੋਏ ਹਨ। ਇਸ ਦਾ ਸਭ ਤੋਂ ਪਹਿਲਾ ਮਾਮਲਾ ਯੂਨੀਵਰਸਿਟੀ ਹਸਪਤਾਲ ਵਿਚ 10 ਨਵੰਬਰ ਨੂੰ ਸਾਹਮਣੇ ਆਇਆ ਸੀ। ਇਸ ਦੇ ਨਾਲ ਹੀ ਮੈਡੀਕਲ ਸੁਵਿਧਾ ਵਾਲੇ ਖੇਤਰ ਵਿਚ ਕੋਰੋਨਾ ਦੇ ਮਰੀਜ਼ ਸਾਹਮਣੇ ਆਏ।
ਡਾਕਟਰ ਕ੍ਰਿਸ ਮੈਕੀ ਜੋ ਸਿਹਤ ਅਧਿਕਾਰੀ ਹਨ, ਨੇ ਕਿਹਾ ਕਿ ਮਿਡਲਸੈਕਸ-ਲੰਡਨ ਸਿਹਤ ਯੁਨਿਟ ਮੁਤਾਬਕ ਸਥਿਤੀ ਖਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਨਾਲ ਅਜਿਹੀ ਸਥਿਤੀ ਬਣ ਗਈ ਹੈ ਕਿ ਜਿਵੇਂ ਕਿ ਕੋਈ ਵਿਅਕਤੀ ਸਾਵਧਾਨੀ ਹਟਾਉਂਦਾ ਹੈ ਜਾਂ ਕੋਰੋਨਾ ਨਿਯਮਾਂ ਦੀ ਪਾਲਣਾ ਵਿਚ ਅਣਗਹਿਲੀ ਕਰਦਾ ਹੈ ਤਾਂ ਕੋਰੋਨਾ ਉਸ ਨੂੰ ਜਕੜ ਲੈਂਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਦੇ ਹਰੇਕ ਵਿਅਕਤੀ ਦੀ ਦੋਬਾਰਾ ਕੋਰੋਨਾ ਟੈਸਟਿੰਗ ਹੋਵੇਗੀ।
ਯੂਨੀਵਰਸਿਟੀ ਹਸਪਤਾਲ ਦੀ ਚੌਥੀ ਮੰਜ਼ਲ 'ਤੇ ਕੋਰੋਨਾ ਦੇ 34 ਮਰੀਜ਼ ਮਿਲੇ ਹਨ। ਇਨ੍ਹਾਂ ਵਿਚੋਂ 16 ਹਸਪਤਾਲ ਦੇ ਸਟਾਫ਼ ਮੈਂਬਰ ਹਨ ਤੇ 18 ਮਰੀਜ਼ ਹਨ। ਇਕ ਮਰੀਜ਼ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।
ਕੰਸਾਸ ਦੇ ਪੇਂਡੂ ਇਲਾਕੇ 'ਤੇ ਕੋਰੋਨਾ ਦਾ ਕਹਿਰ, ਕ੍ਰਿਸਮਿਸ ਦਾ ਜਸ਼ਨ ਰੱਦ
NEXT STORY