ਲੰਡਨ(ਬਿਊਰੋ)— ਭਾਰਤ ਵਿਚ ਗਣਤੰਤਰ ਦਿਵਸ (26 ਜਨਵਰੀ) ਦੇ ਮੌਕੇ 'ਤੇ ਲੰਡਨ ਵਿਚ 'ਇੰਡੀਆ ਹਾਊਸ' ਦੇ ਬਾਹਰ ਸ਼ੁੱਕਰਵਾਰ ਸ਼ਾਮ ਨੂੰ ਕੁੱਝ ਲੋਕ ਆਜ਼ਾਦ ਕਸ਼ਮੀਰ ਦੇ ਸਮਰਥਨ ਵਿਚ ਨਾਅਰੇ ਲਗਾਉਣ ਲਈ ਪਹੁੰਚ ਗਏ। ਜਿਸ ਤੋਂ ਬਾਅਦ ਜਵਾਬ ਵਿਚ ਭਾਰਤ ਸਮਰਥਕ ਲੋਕ ਵੀ ਉਥੇ ਇਕੱਠੇ ਹੋ ਗਏ ਅਤੇ ਪਾਕਿਸਤਾਨੀ ਮੂਲ ਦੇ ਲੋਕਾਂ ਨੂੰ ਬਹੁਤ ਕੁੱਝ ਸੁਣਾਇਆ। ਇਸ ਦੌਰਾਨ ਦੋਵਾਂ ਪੱਖਾਂ ਵਿਚਕਾਰ ਟਕਰਾਅ ਦੇ ਹਾਲਾਤ ਪੈਦਾ ਹੋ ਗਏ। ਦੱਸਣਯੋਗ ਹੈ ਕਿ ਪਾਕਿ ਮੂਲ ਦੇ ਲਾਰਡ ਨਜ਼ੀਰ ਅਹਿਮਦ ਭਾਰਤ ਵਿਰੋਧੀ ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਨ। ਇਹ ਗੁੱਟ ਕਸ਼ਮੀਰ ਦੀ ਆਜ਼ਾਦੀ ਅਤੇ ਖਾਲੀਸਤਾਨ ਦੀ ਮੰਗ ਕਰਨ ਲਈ ਪਹੁੰਚਿਆ ਸੀ ਅਤੇ ਇੱਥੇ ਉਹ ਭਾਰਤ ਵਿਰੋਧੀ ਨਾਅਰੇਬਾਜ਼ੀ ਕਰਨ ਰਿਹਾ ਸੀ।
ਇਸ ਗੁੱਟ ਦਾ ਵਿਰੋਧ ਕਰਨ ਲਈ ਕਈ ਭਾਰਤੀ ਅਤੇ ਬ੍ਰਿਟਿਸ਼ ਨਾਗਰਿਕ ਹਾਈ ਕਮਿਸ਼ਨ ਪਹੁੰਚੇ ਅਤੇ ਭਾਰਤ ਦੇ ਸਮਰਥਨ ਵਿਚ ਨਾਅਰੇ ਲਗਾਉਣ ਲੱਗੇ। ਇਸ ਤਰ੍ਹਾਂ ਭਾਰਤੀਆਂ ਦੇ ਗੁੱਟ ਨੇ ਨਜੀਰ ਦੇ ਇਰਾਦਿਆਂ 'ਤੇ ਪਾਣੀ ਫੇਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਨਜੀਰ ਅਹਿਮਦ ਹਾਊਸ ਆਫ ਲਾਰਡਸ ਦੇ ਮੈਂਬਰ ਹਨ। ਇਸ ਪ੍ਰਦਰਸ਼ਨ ਦੌਰਾਨ ਭਾਰਤੀ ਸਮਰਥਕ ਲਗਾਤਾਰ ਵੰਦੇਮਾਤਰਮ ਅਤੇ ਹਿੰਦੁਸਤਾਨ ਜਿੰਦਾਬਾਦ ਦੇ ਨਾਅਰੇ ਲਗਾਉਂਦੇ ਰਹੇ। ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਦੇ ਬਾਹਰ ਦੋਵਾਂ ਪੱਖਾਂ ਦੇ ਦਰਜਨਾਂ ਲੋਕਾਂ ਨੇ ਇਕ-ਦੂਜੇ 'ਤੇ ਚੰਗੀ ਭੜਾਸ ਕੱਢੀ। ਉਥੇ ਹੀ ਲੰਡਨ ਵਿਚ ਤਾਇਨਾਤ ਭਾਰਤੀ ਹਾਈ ਕਮਿਸ਼ਨਰ ਨੇ ਇਸ ਪ੍ਰਦਰਸ਼ਨ ਨੂੰ 'ਇਕ ਬਦਨਾਮ ਨੇਤਾ ਦੀ ਬੇਸਬਰ ਕੋਸ਼ਿਸ਼' ਕਰਾਰ ਦਿੱਤਾ।
ਦੋਸਤਾਂ ਨਾਲ ਪਾਰਟੀ ਕਰਨ ਗਈ ਲੜਕੀ ਨਾਲ ਵਾਪਰਿਆ ਹਾਦਸਾ
NEXT STORY