ਲੰਡਨ— ਸ਼ਨੀਵਾਰ ਨੂੰ ਲੰਡਨ ਬ੍ਰਿਜ 'ਚ ਚਾਕੂ ਦੇ ਹਮਲੇ ਮਗਰੋਂ ਫਾਰੈਂਸਿਕ ਵਿਭਾਗ ਦੀ ਜਾਂਚ ਕਾਰਨ ਕੁਝ ਦਿਨਾਂ ਲਈ ਲੰਡਨ ਬ੍ਰਿਜ ਨੂੰ ਬੰਦ ਰੱਖਿਆ ਜਾਵੇਗਾ। ਸ਼ਹਿਰ ਦੇ ਮੇਅਰ ਸਾਦਿਕ ਖਾਨ ਨੇ ਇਸ ਦੀ ਜਾਣਕਾਰੀ ਦਿੱਤੀ। ਲੰਡਨ ਟਰਾਂਸਪੋਰਟ ਸੇਵਾ ਨੇ ਕਿਹਾ ਕਿ ਬ੍ਰਿਜ 'ਚ ਦੋਹਾਂ ਪਾਸਿਓਂ ਆਵਾਜਾਈ ਨੂੰ ਹਮਲੇ ਕਾਰਨ ਰੋਕਿਆ ਗਿਆ ਹੈ।
ਇਸ ਹਮਲੇ 'ਚ ਇਕ ਵਿਅਕਤੀ ਤੇ ਇਕ ਔਰਤ ਦੀ ਮੌਤ ਹੋਈ ਸੀ ਅਤੇ ਤਿੰਨ ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਾਦਿਕ ਨੇ ਲੰਡਨ ਬ੍ਰਿਜ ਦਾ ਦੌਰਾ ਕਰਨ ਮਗਰੋਂ ਪੱਤਰਕਾਰਾਂ ਨੂੰ ਕਿਹਾ ਕਿ ਲੰਡਨ ਬ੍ਰਿਜ ਕੁੱਝ ਸਮੇਂ ਲਈ ਬੰਦ ਰਹੇਗਾ। ਇਸ ਤੋਂ ਪਹਿਲਾਂ ਲੰਡਨ ਪੁਲਸ ਨੇ ਕਿਹਾ ਸੀ ਕਿ ਉਹ ਇਸ ਹਮਲੇ ਨੂੰ ਅੱਤਵਾਦੀ ਹਮਲੇ ਦੇ ਰੂਪ 'ਚ ਦੇਖ ਰਹੇ ਹਨ। ਇਸ ਵਿਚਕਾਰ ਹਮਲਾਵਰ ਦੀ ਪਛਾਣ ਉਸਮਾਨ ਖਾਨ (28) ਦੇ ਰੂਪ 'ਚ ਹੋਈ ਅਤੇ ਉਹ ਪਹਿਲਾਂ ਵੀ ਅੱਤਵਾਦੀ ਗਤੀਵਿਧੀ 'ਚ ਸ਼ਾਮਲ ਹੋਣ ਦੇ ਦੋਸ਼ 'ਚ ਫੜਿਆ ਜਾ ਚੁੱਕਾ ਸੀ। ਜ਼ਿਕਰਯੋਗ ਹੈ ਕਿ ਹਮਲੇ ਮਗਰੋਂ ਪੁਲਸ ਨੇ ਉਸ ਨੂੰ ਢੇਰ ਕਰ ਦਿੱਤਾ ਸੀ।
ਚੀਨ ਨੇ ਬਣਾਇਆ ਸੂਰਜੀ ਊਰਜਾ 'ਤੇ ਆਧਾਰਿਤ ਪਰਮਾਣੂ ਰਿਐਕਟਰ
NEXT STORY