ਇੰਟਰਨੈਸ਼ਨਲ ਡੈਸਕ- ਇੰਗਲੈਂਡ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪੱਛਮੀ ਲੰਡਨ 'ਚ ਪੈਂਦੇ ਹਾਂਸਲੋ ਇਲਾਕੇ 'ਚ ਇਕ ਪਾਕਿਸਤਾਨੀ ਗੈਂਗ ਨੇ ਇਕ ਕਰੀਬ 15 ਸਾਲਾ ਸਿੱਖ ਕੁੜੀ ਨੂੰ ਇਕ ਫਲੈਟ 'ਚ ਬਧਕ ਬਣਾ ਕੇ ਉਸ ਨਾਲ 5-6 ਲੋਕਾਂ ਵੱਲੋਂ ਸਮੂਹਿਕ ਜਬਰ-ਜਨਾਹ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਬਾਰੇ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਸੀ, ਪਰ ਪੁਲਸ ਨੇ ਇਸ ਮਾਮਲੇ 'ਚ ਕੋਈ ਠੋਸ ਕਾਰਵਾਈ ਨਹੀਂ ਕੀਤੀ।
ਇਸ ਘਟਨਾ ਨੇ ਸਿੱਖ ਭਾਈਚਾਰੇ 'ਚ ਗੁੱਸਾ ਭੜਕਾ ਦਿੱਤਾ ਤੇ ਜਦੋਂ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ 200 ਤੋਂ ਵੱਧ ਸਿੱਖਾਂ ਨੇ ਇਕੱਠੇ ਹੋ ਕੇ ਉਸ ਥਾਂ ਨੂੰ ਘੇਰ ਲਿਆ ਜਿੱਥੇ ਬੱਚੀ ਨੂੰ ਕੈਦ ਕੀਤਾ ਗਿਆ ਸੀ। ਭਾਰੀ ਮੀਂਹ ਅਤੇ ਪੁਲਸ ਨਾਲ ਤਣਾਅਪੂਰਨ ਸਥਿਤੀ ਦੇ ਬਾਵਜੂਦ, ਭਾਈਚਾਰੇ ਨੇ ਪ੍ਰਦਰਸ਼ਨ ਤੇ ਦਬਾਅ ਨਾਲ ਕਈ ਘੰਟਿਆਂ ਬਾਅਦ ਬੱਚੀ ਨੂੰ ਦਰਿੰਦਿਆਂ ਦੇ ਚੰਗੁਲ ਤੋਂ ਰਿਹਾਅ ਕਰਵਾਇਆ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ- ਏਅਸਟ੍ਰਾਈਕ ਮਗਰੋਂ ਅਮਰੀਕਾ ਨੇ ਕਰ ਲਿਆ ਇਸ ਦੇਸ਼ 'ਤੇ ਕਬਜ਼ਾ ! ਟਰੰਪ ਨੇ ਖ਼ੁਦ ਨੂੰ ਐਲਾਨ'ਤਾ 'ਰਾਸ਼ਟਰਪਤੀ'
ਸਥਾਨਕ ਲੋਕਾਂ ਅਨੁਸਾਰ, ਇਹ ਗਰੂਮਿੰਗ ਗੈਂਗ ਅਕਸਰ 11 ਤੋਂ 16 ਸਾਲ ਦੀਆਂ ਕੁੜੀਆਂ ਨੂੰ ਪਿਆਰ, ਦੋਸਤੀ ਜਾਂ ਮਹਿੰਗੇ ਤੋਹਫ਼ਿਆਂ ਦਾ ਝਾਂਸਾ ਦੇ ਕੇ ਆਪਣੇ ਜਾਲ 'ਚ ਫਸਾਉਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਦੇ ਹਨ।
ਰਿਹਾਈ ਤੋਂ ਬਾਅਦ ਬੱਚੀ ਨੇ ਦੱਸਿਆ ਕਿ ਜਦੋਂ ਵੀ ਉਸ ਨੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਡਰਾਇਆ-ਧਮਕਾਇਆ ਗਿਆ ਅਤੇ ਵਿਰੋਧ ਕਰਨ 'ਤੇ ਕਮਰੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ। ਇਸ ਘਟਨਾ ਨੇ ਬ੍ਰਿਟਿਸ਼ ਪ੍ਰਸ਼ਾਸਨ ਅਤੇ ਪੁਲਸ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸਿੱਖ ਭਾਈਚਾਰੇ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਅਜਿਹੇ ਅਪਰਾਧਿਕ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਬੱਚੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਈਰਾਨ ਨਾਲ ਵਪਾਰ ਕਰਨ ਵਾਲੇ ਦੇਸ਼ਾਂ 'ਤੇ ਅਮਰੀਕਾ ਲਗਾਏਗਾ 25 ਫ਼ੀਸਦੀ ਵਾਧੂ ਟੈਰਿਫ ! ਜਾਣੋ ਭਾਰਤ 'ਤੇ ਕੀ ਪਏਗਾ ਅਸਰ
NEXT STORY