ਮਿਲਾਨ (ਸਾਬੀ ਚੀਨੀਆ)- ਇਟਲੀ ਦੇ ਸਿਚੀਲੀਆ ਟਾਪੂ ਦੇ ਨੈਸ਼ਨਲ ਹਾਈਵੇਅ 'ਤੇ ਦਿਨ ਦਿਹਾੜੇ ਫਿਲਮੀ ਅੰਦਾਜ਼ 'ਚ ਡਕੈਤੀ ਦੀ ਵਾਰਦਾਤ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਸਵੇਰੇ 8 ਵਜੇ ਦੇ ਕਰੀਬ ਇਕ ਕੂੜਾ ਚੁੱਕਣ ਵਾਲੀ ਗੱਡੀ ਨਾਲ ਸਰਕਾਰੀ ਪੈਸੇ ਲਿਜਾ ਰਹੀਆਂ ਬਖ਼ਤਰਬੰਦ ਗੱਡੀਆਂ 'ਚ ਟੱਕਰ ਮਾਰ ਦਿੱਤੀ ਗਈ ਤੇ ਫਿਰ ਰਸਤਾ ਰੋਕਣ ਲਈ ਸੜਕ ਦੇ ਦੂਜੇ ਪਾਸੇ ਇਕ ਗੱਡੀ ਨੂੰ ਅੱਗ ਲਗਾ ਦਿੱਤੀ ਗਈ।
ਇਨ੍ਹਾਂ ਗੱਡੀਆਂ 'ਚ ਕਰੀਬ 5 ਮਿਲੀਅਨ ਯੂਰੋ ਸਨ, ਜੋ ਕਿ ਲੋਕਾਂ ਦੀਆਂ ਪੈਨਸ਼ਨਾਂ ਲਈ ਸਨ। ਇਸ ਟੱਕਰ ਕਾਰਨ ਗੱਡੀਆਂ 'ਚ ਸਵਾਰ 5 ਗੰਨਮੈਨ ਜ਼ਖਮੀ ਹੋ ਗਏ, ਜਦਕਿ ਪੈਸਾ ਸੜਕ 'ਤੇ ਹੀ ਖਿੱਲਰ ਗਿਆ। ਇਸ ਪੈਸੇ ਨੂੰ ਲੁੱਟਣ ਲਈ ਲੁਟੇਰੇ ਅਤੇ ਗੰਨਮੈਨਾਂ ਵਿਚਾਲੇ ਗੋਲਬਾਰੀ ਹੋਈ, ਜਿਸ ਕਾਰਨ ਗੱਡੀਆਂ ਨੂੰ ਅੱਗ ਲੱਗ ਗਈ ਤੇ ਪੈਸੇ ਰਸਤੇ 'ਚ ਹੀ ਖਿੱਲਰੇ ਰਹੇ, ਜਿਸ ਕਾਰਨ ਆਵਾਜ਼ਾਈ ਕਈ ਘੰਟੇ ਬੰਦ ਰਹੀ। ਪੁਲਸ ਹੁਣ ਪੂਰਾ ਏਰੀਆ ਸੀਲ ਕਰ ਕੇ ਡਕੈਤਾਂ ਦੀ ਭਾਲ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਜਾਣ ਦੇ ਚਾਹਵਾਨਾਂ ਨੂੰ ਵੱਡਾ ਝਟਕਾ, ਸਰਕਾਰ ਨੇ ਵਧਾਈ ਵੀਜ਼ਾ ਫੀਸ
NEXT STORY