ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਅਮਰੀਕਾ ਦੀ ਧਰਤੀ 'ਤੇ ਆ ਕੇ ਪੰਜਾਬੀਆਂ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਸਿਖਰਾਂ ਨੂੰ ਛੋਹਿਆ ਹੈ। ਇਸੇ ਪਿਰਤ ਨੂੰ ਅੱਗੇ ਤੋਰਦਿਆਂ ਫਰਿਜ਼ਨੋ ਵਾਸੀ ਲਵਜੋਤ ਸਿੰਘ ਮਹਿਰੈਕ ਕੰਬੋਜ ਨੇ 21 ਦੀ ਉਮਰ ਵਿੱਚ ਯੂਨਾਈਟਡ ਸਟੇਟਸ ਨੇਵੀ ਅਕੈਡਮੀ 'ਚ ਸਿਲੈਕਟ ਹੋ ਕੇ ਪੰਜਾਬੀ ਭਾਈਚਾਰੇ ਦਾ ਨਾਂ ਮਾਣ ਨਾਲ ਉੱਚਾ ਕੀਤਾ ਹੈ। ਹਰ ਅਮਰੀਕਨ ਨੌਜਵਾਨ ਦਾ ਸੁਪਨਾ ਹੁੰਦਾ ਹੈ ਕਿ ਉਹ ਯੂਨਾਈਟਡ ਸਟੇਟਸ ਨੇਵੀ ਅਕੈਡਮੀ ਵਿੱਚ ਜਾਵੇ ਪਰ ਇੱਥੇ ਜਾਣਾ ਹਰ ਇਕ ਨੂੰ ਨਸੀਬ ਨਹੀਂ ਹੁੰਦਾ। ਇੱਥੇ ਅਮਰੀਕਾ ਦੇ ਟਾਪ ਦੇ ਨੌਜਵਾਨ ਹੀ ਪਹੁੰਚਦੇ ਹਨ। ਇਹ ਅਕੈਡਮੀ ਚੋਟੀ ਦੇ ਨੇਵੀ ਅਫਸਰ ਪੈਦਾ ਕਰਦੀ ਹੈ, ਜਿਹੜੇ ਬਾਅਦ ਵਿੱਚ ਸਪੇਸ ਪ੍ਰੋਗਰਾਮ ਜਾਂ ਪਰਮਾਣੂ ਪ੍ਰੋਗਰਾਮਾਂ ਵਿੱਚ ਅਹਿਮ ਭੂਮਿਕਾਵਾਂ ਨਿਭਾਉਂਦੇ ਹਨ।
ਇਹ ਵੀ ਪੜ੍ਹੋ : ਅੱਜ ਵੀ ਕੁੰਡੀ ਕੁਨੈਕਸ਼ਨ ਨਾਲ ਹੀ ਚੱਲ ਰਹੀਆਂ ਹਨ ਸਮਾਰਟ ਸਿਟੀ ਜਲੰਧਰ ਦੀਆਂ ਹਜ਼ਾਰਾਂ LED ਲਾਈਟਾਂ
ਲਵਜੋਤ ਦੇ ਪਿਤਾ ਨਿਰਮਲ ਸਿੰਘ ਕੰਬੋਜ ਨੇ ਦੱਸਿਆ ਕਿ ਉਹ 1993 ਤੋਂ ਫਰਿਜ਼ਨੋ ਵਿਖੇ ਰਹਿ ਕੇ ਸਟੋਰਾਂ ਦਾ ਬਿਜ਼ਨੈੱਸ ਕਰ ਰਹੇ ਹਨ। ਉਨ੍ਹਾਂ ਦਾ ਪਿਛਲਾ ਪਿੰਡ ਰਾਣੀਪੁਰ ਫਗਵਾੜਾ ਏਰੀਏ 'ਚ ਪੈਂਦਾ ਹੈ। ਉਨ੍ਹਾਂ ਦੇ ਬੇਟੇ ਲਵਜੋਤ ਨੇ ਸੈਂਗਰ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ। ਕਾਲ-ਪੌਲੀ ਕਾਲਜ ਦੀ ਪੜ੍ਹਾਈ ਖਤਮ ਕਰਨ ਉਪਰੰਤ ਉਸ ਨੇ ਲੋਕਲ ਨੇਵੀ ਆਫਿਸ ਤੋਂ ਕਲਾਸਾਂ ਲਈਆਂ। ਗ੍ਰੇਟ ਲੇਕਸ ਸ਼ਿਕਾਗੋ ਬੂਟ ਕੈਂਪ ਵਿੱਚ ਟ੍ਰੇਨਿੰਗ ਕਰਨ ਪਿੱਛੋ ਯੂ.ਐੱਸ.ਏ. ਨੇਵੀ ਅਕੈਡਮੀ ਚਾਰਲਸਟਨ ਨਾਰਥ ਕੈਰੋਲਿਨ ਤੋਂ 7 ਮਹੀਨੇ ਦੀ ਸਪੈਸ਼ਲ ਟ੍ਰੇਨਿੰਗ ਕੀਤੀ ਅਤੇ ਫਿਰ ਲੱਕਲੀ ਯੂਨਾਈਟਿਡ ਸਟੇਟਸ ਨੇਵੀ ਅਕੈਡਮੀ ਅਨੋਪੋਲਸ ਮੈਰੀਲੈਂਡ ਵਿਖੇ ਸਿਲੈਕਟ ਹੋਇਆ। ਹੁਣ ਇੱਥੇ 4 ਸਾਲ ਦੀ ਸਖ਼ਤ ਟ੍ਰੇਨਿੰਗ ਕਰਨ ਉਪਰੰਤ ਲਵਜੋਤ ਦੀ ਇੱਛਾ ਹੈ ਕਿ ਉਹ ਨਿਊਕਲੀਅਰ ਸਬਮਰੀਨ ਦਾ ਕਮਾਂਡਰ ਬਣੇ। ਲਵਜੋਤ ਦੀ ਯੂਨਾਈਟਿਡ ਸਟੇਟਸ ਨੇਵੀ ਅਕੈਡਮੀ ਵਿੱਚ ਹੋਈ ਸਿਲੈਕਸ਼ਨ ਕਾਰਨ ਫਰਿਜ਼ਨੋ ਏਰੀਏ ਦਾ ਪੂਰਾ ਪੰਜਾਬੀ ਭਾਈਚਾਰਾ ਮਾਣ ਮਹਿਸੂਸ ਕਰ ਰਿਹਾ ਹੈ।
ਖ਼ਬਰ ਇਹ ਵੀ : ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਕੈਲੀਫੋਰਨੀਆ 'ਚ ਹੈੱਡ ਗ੍ਰੰਥੀ ਭਾਈ ਬਲਵਿੰਦਰ ਸਿੰਘ ਤੇ ਭਾਈ ਸੁਰਿੰਦਰਪਾਲ ਸਿੰਘ ਨੂੰ ਵਿਦਾਇਗੀ ਮੌਕੇ ਕੀਤਾ ਸਨਮਾਨਿਤ
NEXT STORY