ਪੈਰਿਸ (ਭਾਸ਼ਾ)— ਫ੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਸੁਧਾਰਾਂ ਵਿਰੁੱਧ ਹਜ਼ਾਰਾਂ ਲੋਕਾਂ ਦੇ ਪ੍ਰਦਰਸ਼ਨ ਕਰਨ ਦੀ ਉਮੀਦ ਹੈ। ਉਂਝ ਦੇਸ਼ ਪਹਿਲਾਂ ਤੋਂ ਹੀ ਰੇਲ ਹੜਤਾਲ ਅਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਸਾਹਮਣਾ ਕਰ ਰਿਹਾ ਹੈ। ਰੇਲ ਕਰਮਚਾਰੀਆਂ ਨੇ ਇਸ ਹਫਤੇ ਫਿਰ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਹ ਰਾਸ਼ਟਰੀ ਰੇਲ ਕੰਪਨੀ ਐੱਸ. ਐੱਨ. ਸੀ. ਐੱਫ. ਦੀ ਮੁੜ ਉਸਾਰੀ ਕਰਨ ਦੀ ਮੈਕਰੋਂ ਦੀ ਯੋਜਨਾ ਦਾ ਵਿਰੋਧ ਕਰ ਰਹੇ ਹਨ। ਦੂਜੇ ਪਾਸੇ ਪੂਰੇ ਫਰਾਂਸ ਵਿਚ ਵਿਦਿਆਰਥੀ ਵਿੱਦਿਅਕ ਅਦਾਰਿਆਂ ਦੇ ਕੰਪਲੈਕਸਾਂ ਵਿਚ ਪ੍ਰਦਰਸ਼ਨ ਕਰ ਰਹੇ ਹਨ। ਫਰਾਂਸ ਦੇ ਕਈ ਸ਼ਹਿਰਾਂ ਵਿਚ ਪ੍ਰਦਰਸ਼ਨ ਹੋਣੇ ਹਨ। ਇਸ ਵਿਚ ਪੈਰਿਸ ਵਿਚ ਇਕ ਮਾਰਚ ਵੀ ਸ਼ਾਮਲ ਹੈ। ਮੈਕਰੋਂ ਨੇ ਹਾਲਾਂਕਿ ਬਾਰ-ਬਾਰ ਕਿਹਾ ਹੈ ਕਿ ਉਹ ਨਹੀਂ ਝੁਕਣਗੇ ਅਤੇ ਉਹ ਦੇਸ਼ ਵਿਚ ਸੁਧਾਰਾਂ ਲਈ ਬੀਤੇ ਸਾਲ ਰਾਸ਼ਟਰਪਤੀ ਚੁਣੇ ਗਏ ਹਨ।
ਵਿਗਿਆਨੀਆਂ ਨੇ ਜ਼ਮੀਨ ਤੋਂ 1,300 ਫੁੱਟ ਹੇਠਾਂ ਜ਼ਿੰਦਗੀ ਦੇ ਸੰਕੇਤਾਂ ਦੀ ਕੀਤੀ ਪਛਾਣ
NEXT STORY