ਰੋਮ (ਭਾਸ਼ਾ)- ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਦੋਸ਼ ਲਗਾਇਆ ਹੈ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਉਹਨਾਂ ਨਾਲ ਝੂਠ ਬੋਲਿਆ ਜਦੋਂ ਉਹ ਅਮਰੀਕਾ ਅਤੇ ਬ੍ਰਿਟੇਨ ਨਾਲ ਗੁਪਤ ਰੂਪ ਨਾਲ ਇਕ ਪਣਡੁੱਬੀ ਸੌਦੇ ਬਾਰੇ ਗੱਲਬਾਤ ਕਰ ਰਹੇ ਸਨ। ਇੱਕ ਪੱਤਰਕਾਰ ਨੇ ਮੈਕਰੋਨ ਨੂੰ ਪੁੱਛਿਆ ਸੀ ਕੀ ਉਹਨਾਂ ਨੂੰ ਲੱਗਦਾ ਹੈ ਕਿ ਮੌਰੀਸਨ ਨੇ ਉਹਨਾਂ ਨਾਲ ਝੂਠ ਬੋਲਿਆ ਸੀ, ਜਿਸ 'ਤੇ ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ,"ਮੈਨੂੰ ਅਜਿਹਾ ਨਹੀਂ ਲੱਗਦਾ ਪਰ ਮੈਂ ਜਾਣਦਾ ਹਾਂ ਕਿ ਉਹਨਾਂ ਨੇ ਝੂਠ ਬੋਲਿਆ ਸੀ।"
ਪੜ੍ਹੋ ਇਹ ਅਹਿਮ ਖਬਰ- ਗਲਾਸਗੋ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹੋਇਆ ਨਿੱਘਾ ਸਵਾਗਤ (ਤਸਵੀਰਾਂ)
ਆਸਟ੍ਰੇਲੀਆ ਨੇ ਪਿਛਲੇ ਮਹੀਨੇ ਡੀਜ਼ਲ-ਇਲੈਕਟ੍ਰਿਕ ਫ੍ਰਾਂਸੀਸੀ ਪਣਡੁੱਬੀਆਂ ਖਰੀਦਣ ਵਾਲਾ ਬਹੁ-ਅਰਬ ਡਾਲਰ ਦਾ ਇਕਰਾਰਨਾਮਾ ਰੱਦ ਕਰ ਦਿੱਤਾ ਸੀ ਅਤੇ ਇਸ ਦੀ ਬਜਾਏ ਅਮਰੀਕੀ ਪਰਮਾਣੂ ਸੰਚਾਲਿਤ ਪਣਡੁੱਬੀਆਂ ਖਰੀਦਣ ਦਾ ਫ਼ੈਸਲਾ ਲਿਆ। ਇਹ ਫ਼ੈਸਲਾ ਆਸਟ੍ਰੇਲੀਆ, ਬ੍ਰਿਟੇਨ ਅਤੇ ਅਮਰੀਕਾ ਵਿਚਾਲੇ ਹੋਏ ਨਵੇਂ ਇੰਡੋ-ਪੈਸੀਫਿਕ ਸਮਝੌਤੇ 'ਔਕਸ' ਦਾ ਹਿੱਸਾ ਸੀ। ਇਸ ਫ਼ੈਸਲੇ ਨੇ ਫਰਾਂਸ ਨੂੰ ਨਾਰਾਜ਼ ਕਰ ਦਿੱਤਾ ਅਤੇ ਫਰਾਂਸ ਨੇ ਅਮਰੀਕਾ ਅਤੇ ਆਸਟ੍ਰੇਲੀਆ ਵਿਚ ਤਾਇਨਾਤ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ। ਆਸਟ੍ਰੇਲੀਆ ਵੱਲੋਂ ਫ੍ਰੈਂਚ ਪਣਡੁੱਬੀ ਲਈ ਇਕਰਾਰਨਾਮਾ ਰੱਦ ਕਰਨ ਦੇ ਬਾਅਦ ਪਹਿਲੀ ਵਾਰ ਮੈਕਰੋਨ ਅਤੇ ਮੌਰੀਸਨ ਨੇ ਵੀਰਵਾਰ ਨੂੰ ਗੱਲ ਕੀਤੀ। ਦੋਵੇਂ ਨੇਤਾ 20 ਦੇਸ਼ਾਂ ਦੇ ਸਮੂਹ ਦੇ ਜੀ-20 ਸਿਖਰ ਸੰਮੇਲਨ ਲਈ ਰੋਮ ਵਿਚ ਸਨ, ਹਾਲਾਂਕਿ ਉਨ੍ਹਾਂ ਨੇ ਕੋਈ ਦੁਵੱਲੀ ਮੀਟਿੰਗ ਨਹੀਂ ਕੀਤੀ।ਇਟ
ਬਲੋਚਿਸਤਾਨ 'ਚ ਬੰਬ ਧਮਾਕਾ, ਦੋ ਲੋਕਾਂ ਦੀ ਮੌਤ ਤੇ ਤਿੰਨ ਜਵਾਨ ਜ਼ਖਮੀ
NEXT STORY