ਪੈਰਿਸ-ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਦਫ਼ਤਰ ਨੇ ਕਿਹਾ ਕਿ ਜਰਮਨ ਚਾਂਸਲਰ ਓਲਾਫ਼ ਸ਼ਾਲਸ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਉਨ੍ਹਾਂ ਦੀ ਤਿਕੋਣੀ ਗੱਲਬਾਤ 'ਬਹੁਤ ਸਪੱਸ਼ਟ ਅਤੇ ਮੁਸ਼ਕਲ ਵੀ ਸੀ।'' ਫਰਾਂਸ ਦੇ ਅਧਿਕਾਰੀਆਂ ਨੇ ਕਿਹਾ ਕਿ ਪੁਤਿਨ ਨੇ ਸ਼ਨੀਵਾਰ ਨੂੰ ਇਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਹੋਈ ਗੱਲਬਾਤ ਦੌਰਾਨ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਕਿ ਉਹ ਯੂਕ੍ਰੇਨ 'ਚ ਜੰਗ ਰੋਕਣ ਦਾ ਇਰਾਦਾ ਰੱਖਦੇ ਹਨ। ਯੂਰਪ ਦੇ ਨੇਤਾਵਾਂ ਨੇ ਰੂਸ ਵਿਰੁੱਧ 'ਵੱਡੇ ਪੱਧਰ 'ਤੇ' ਆਰਥਿਕ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ ਤਾਂ ਕਿ ਪੁਤਿਨ ਫੌਜੀ ਮੁਹਿੰਮ ਜਾਰੀ ਰੱਖਣ ਦਾ ਆਪਣਾ ਮਨ ਬਦਲ ਲੈਣ।
ਇਹ ਵੀ ਪੜ੍ਹੋ : ਮਿਊਜ਼ਿਕ ’ਤੇ ਚੱਲਦਾ ਹੈ ਇਹ ਵਾਟਰ ਫੀਚਰ, ਐਕਸਪੋ ’ਚ ਇਕੱਠੀ ਹੋ ਰਹੀ ਭੀੜ (ਤਸਵੀਰਾਂ)
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ ਦੇ ਈਮਾਨਦਾਰ ਅਫਸਰਾਂ ਨੂੰ ਨਵੀਂ ਸਰਕਾਰ ਬਣਨ 'ਤੇ ਆਪਣੀ ਕਾਬਲੀਅਤ ਦਿਖਾਉਣ ਦੀ ਜਾਗੀ ਉਮੀਦ
NEXT STORY