ਕੋਲੰਬੋ- ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੇ ਇਤਿਹਾਸਕ ਬੌਧ ਮੰਦਰ ਵਿਚ ਐਤਵਾਰ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦੇ ਤੌਰ 'ਤੇ ਸਹੁੰ ਚੁੱਕੀ।
ਸ਼੍ਰੀਲੰਕਾ ਪੀਪਲਜ਼ ਪਾਰਟੀ ਦੇ 74 ਸਾਲਾ ਨੇਤਾ ਨੂੰ 9ਵੀਂ ਵਾਰ ਸੰਸਦ ਲਈ ਅਹੁਦੇ ਦੀ ਸਹੁੰ ਉਨ੍ਹਾਂ ਦੇ ਛੋਟੇ ਭਰਾ ਤੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੇ ਕੇਲਾਨੀਆ ਵਿਚ ਪਵਿੱਤਰ ਰਾਜਮਹਾ ਵਿਹਾਰਾਏ ਵਿਚ ਚੁਕਾਈ ਗਈ। ਮਹਿੰਦਾ ਦੀ ਅਗਵਾਈ ਵਾਲੀ ਐੱਸ. ਐੱਲ. ਪੀ. ਪੀ. ਨੇ 5 ਅਗਸਤ ਦੀਆਂ ਆਮ ਚੋਣਾਂ ਵਿਚ ਜ਼ਬਰਦਸਤ ਜਿੱਤ ਹਾਸਲ ਕਰਦੇ ਹੋਏ ਸੰਸਦ ਵਿਚ ਦੋ-ਤਿਹਾਈ ਬਹੁਮਤ ਹਾਸਲ ਕੀਤੀ। ਇਸ ਬਹੁਮਤ ਦੇ ਆਧਾਰ 'ਤੇ ਉਹ ਸੰਵਿਧਾਨ ਵਿਚ ਸੋਧ ਕਰ ਸਕਣਗੇ ਜੋ ਸੱਤਾ 'ਤੇ ਕਾਬਜ ਸ਼ਕਤੀਸ਼ਾਲੀ ਰਾਜਪਕਸ਼ੇ ਪਰਿਵਾਰ ਨੂੰ ਹੋਰ ਮਜ਼ਬੂਤ ਬਣਾਵੇਗੀ।
ਮਹਿੰਦਾ ਨੂੰ 5 ਲੱਖ ਤੋਂ ਵੱਧ ਵੋਟਾਂ ਮਿਲੀਆਂ। ਚੋਣਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਉਮੀਦਵਾਰ ਨੂੰ ਇੰਨੀਆਂ ਵੋਟਾਂ ਮਿਲੀਆਂ। ਐੱਸ. ਐੱਲ. ਪੀ. ਪੀ. ਨੇ 145 ਚੁਣੇ ਗਏ ਖੇਤਰਾਂ ਵਿਚ ਜਿੱਤ ਦਰਜ ਕਰਦੇ ਹੋਏ ਆਪਣੇ ਸਾਥੀਆਂ ਨਾਲ ਕੁੱਲ 150 ਸੀਟਾਂ ਆਪਣੇ ਨਾਮ ਕੀਤੀਆਂ ਜੋ 225 ਮੈਂਬਰੀ ਸਦਨ ਵਿਚ ਦੋ-ਤਿਹਾਈ ਬਹੁਮਤ ਦੇ ਬਰਾਬਰ ਹਨ।
ਆਸਟ੍ਰੇਲੀਆ 'ਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ 300 ਦੇ ਕਰੀਬ
NEXT STORY