ਇੰਟਰਨੈਸ਼ਨਲ ਡੈਸਕ : ਸੀਰੀਆ ਦੀ ਰਾਜਧਾਨੀ ਦਮਿਸ਼ਕ ਦੀ ਇੱਕ ਚਰਚ ਵਿੱਚ ਐਤਵਾਰ ਨੂੰ ਇੱਕ ਭਿਆਨਕ ਆਤਮਘਾਤੀ ਧਮਾਕਾ ਹੋਇਆ, ਜਦੋਂ ਉੱਥੇ ਇੱਕ ਪ੍ਰਾਰਥਨਾ ਸਭਾ ਚੱਲ ਰਹੀ ਸੀ। ਹਮਲੇ ਵਿੱਚ 15 ਲੋਕਾਂ ਦੀ ਮੌਤ ਹੋ ਗਈ ਅਤੇ 13 ਲੋਕ ਗੰਭੀਰ ਜ਼ਖਮੀ ਹੋਏ ਹਨ। ਇਹ ਹਮਲਾ ਰਾਜਧਾਨੀ ਦੇ ਕੇਂਦਰ ਵਿੱਚ ਹੋਇਆ, ਜਿਸ ਨੂੰ ਸੀਰੀਆਈ ਸ਼ਾਸਨ ਦਾ ਸਭ ਤੋਂ ਸੁਰੱਖਿਅਤ ਖੇਤਰ ਮੰਨਿਆ ਜਾਂਦਾ ਹੈ। ਸਰਕਾਰੀ ਮੀਡੀਆ ਨੇ ਇਸ ਨੂੰ ਇੱਕ ਕਾਇਰਤਾਪੂਰਨ ਅੱਤਵਾਦੀ ਹਮਲਾ ਦੱਸਿਆ ਹੈ, ਹਾਲਾਂਕਿ ਅਜੇ ਤੱਕ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ, ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਡੁਵੈਲਾ ਖੇਤਰ ਵਿੱਚ ਸਥਿਤ ਮਾਰ ਏਲੀਆਸ ਚਰਚ ਵਿੱਚ ਇੱਕ ਆਤਮਘਾਤੀ ਬੰਬ ਧਮਾਕਾ ਹੋਇਆ, ਜਿਸ ਵਿੱਚ 15 ਲੋਕਾਂ ਦੀ ਮੌਤ ਹੋ ਗਈ। ਸੀਰੀਆ ਦੇ ਸੁਰੱਖਿਆ ਸੂਤਰਾਂ ਅਨੁਸਾਰ, ਹਮਲਾਵਰ ਨੇ ਚਰਚ ਦੇ ਅੰਦਰ ਆਪਣੇ ਆਪ ਨੂੰ ਉਡਾ ਲਿਆ।
ਸੀਰੀਆ ਦੇ ਗ੍ਰਹਿ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਦਮਿਸ਼ਕ ਦੇ ਡੁਵੈਲਾ ਖੇਤਰ ਵਿੱਚ ਸਥਿਤ ਸੇਂਟ ਏਲੀਆਸ ਚਰਚ ਵਿੱਚ ਭਿਆਨਕ ਆਤਮਘਾਤੀ ਹਮਲਾ ਅੱਤਵਾਦੀ ਸੰਗਠਨ ਆਈਐੱਸਆਈਐੱਸ ਨਾਲ ਜੁੜੇ ਇੱਕ ਆਤਮਘਾਤੀ ਹਮਲਾਵਰ ਦੁਆਰਾ ਕੀਤਾ ਗਿਆ ਸੀ। ਮੰਤਰਾਲੇ ਅਨੁਸਾਰ, ਹਮਲਾਵਰ ਪਹਿਲਾਂ ਚਰਚ ਵਿੱਚ ਦਾਖਲ ਹੋਇਆ, ਭੀੜ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਫਿਰ ਬੰਬ ਨਾਲ ਆਪਣੇ ਆਪ ਨੂੰ ਵੀ ਉਡਾ ਲਿਆ।

ਸੀਰੀਆ ਦੇ ਸੂਚਨਾ ਮੰਤਰੀ ਡਾ. ਹਮਜ਼ਾ ਅਲ-ਮੁਸਤਫਾ ਨੇ ਇਸ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਅਸੀਂ ਦੁਵੈਲਾ ਵਿੱਚ ਚਰਚ 'ਤੇ ਹੋਏ ਇਸ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ। ਇਹ ਕਾਇਰਤਾਪੂਰਨ ਕਾਰਵਾਈ ਨਾਗਰਿਕ ਏਕਤਾ ਅਤੇ ਭਾਈਚਾਰੇ ਦੀਆਂ ਸਾਡੀਆਂ ਕਦਰਾਂ-ਕੀਮਤਾਂ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਸੀਰੀਆਈ ਸਮਾਜ ਰਾਸ਼ਟਰੀ ਏਕਤਾ ਅਤੇ ਨਾਗਰਿਕ ਸ਼ਾਂਤੀ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਸਾਰੇ ਭਾਈਚਾਰਿਆਂ ਵਿੱਚ ਭਾਈਚਾਰਾ ਮਜ਼ਬੂਤ ਕਰਨ ਦੀ ਲੋੜ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਡਾਰਾਂ ਦੀ ਨਾਕਾਮੀ ਜਾਂ ਨਵੀਂ ਤਕਨਾਲੋਜੀ ਦਾ ਚਮਤਕਾਰ? 18 ਘੰਟੇ ਹਵਾ 'ਚ ਉੱਡਦੇ ਰਹੇ ਅਮਰੀਕੀ ਫਾਈਟਰ ਜੈੱਟ
NEXT STORY