ਓਟਾਵਾ: ਕੈਨੇਡੀਅਨ ਚੋਣਾਂ ਵਿੱਚ ਵਿਦੇਸ਼ੀ ਦਖਲ ਰੋਕਣ, ਐਡਵਾਂਸ ਵੋਟਿੰਗ ਦੇ ਦਿਨ ਵਧਾਉਣ ਅਤੇ ਲੋਕਾਂ ਨੂੰ ਮੁਲਕ ਦੇ ਕਿਸੇ ਵੀ ਹਿੱਸੇ ਵਿਚੋਂ ਆਪਣੀ ਰਾਈਡਿੰਗ ਵਿਚ ਵੋਟ ਪਾਉਣ ਦੀ ਸਹੂਲਤ ਦਿੰਦਾ 'ਬਿੱਲ' ਹਾਊਸ ਆਫ ਕਾਮਨਜ਼ ਵਿਚ ਪੇਸ਼ ਕਰ ਦਿੱਤਾ ਗਿਆ। ਲੋਕਤੰਤਰੀ ਸੰਸਥਾਵਾਂ ਬਾਰੇ ਮੰਤਰੀ ਡੌਮੀਨਿਕ ਲੀਬਲੈਂਕ ਨੇ ਦੱਸਿਆ ਕਿ ਇਲੈਕਸ਼ਨਜ਼ ਐਕਟ ਰਾਹੀਂ ਜਿਥੇ ਐਡਵਾਂਸ ਵੋਟਿੰਗ ਲਈ ਦੋ ਦਿਨ ਵੱਧ ਮਿਲਣਗੇ, ਉਥੇ ਹੀ ਕੈਨੇਡੀਅਨ ਚੋਣ ਪ੍ਰਕਿਰਿਆ ਵਿਦੇਸ਼ੀ ਦਖਲ ਤੋਂ ਮੁਕਤ ਰੱਖਿਆ ਜਾ ਸਕੇਗਾ।
ਐਡਵਾਂਸ ਵੋਟਿੰਗ ਲਈ 2 ਦਿਨ ਵਧਣਗੇ
ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਨਾਲ ਸਲਾਹ-ਮਸ਼ਵਰਾ ਕਰ ਕੇ ਲਿਆਂਦੇ ਗਏ ਚੋਣ ਸੁਧਾਰ ਬਿੱਲ ਰਾਹੀਂ ਲੌਂਗ ਟਰਮ ਕੇਅਰ ਹੋਮਜ਼ ਵਿਚ ਰਹਿੰਦੇ ਬਜ਼ੁਰਗਾਂ ਨੂੰ ਵੋਟ ਪਾਉਣ ਲਈ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਡਾਕ ਰਾਹੀਂ ਵੋਟ ਪਾਉਣ ਦੀ ਪ੍ਰਕਿਰਿਆ ਵਿਚ ਵੀ ਹੋਰ ਸੁਧਾਰ ਕੀਤਾ ਜਾ ਰਿਹਾ ਹੈ। ਡੌਮੀਨਿਕ ਲੀਬਲੈਂਕ ਜਿਨ੍ਹਾਂ ਕੋਲ ਲੋਕ ਸੁਰੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਵੀ ਹੈ, ਨੇ ਕਿਹਾ ਕਿ ਐਨ.ਡੀ.ਪੀ. ਦੇ ਸੁਝਾਵਾਂ ਨੂੰ ਬਿਲ ਵਿਚ ਸ਼ਾਮਲ ਕੀਤਾ ਗਿਆ ਹੈ। ਲੀਬਲੈਂਕ ਨਾਲ ਇਸ ਮੌਕੇ ਐਨ.ਡੀ.ਪੀ. ਦੇ ਐਮ.ਪੀ. ਡੈਨੀਅਲ ਬਲੇਕੀ ਵੀ ਮੌਜੂਦ ਸਨ ਜੋ ਪਾਰਲੀਮੈਂਟ ਹਿਲ ਵਿਖੇ ਆਪਣੀ ਆਖਰੀ ਪ੍ਰੈਸ ਕਾਨਫਰੰਸ ਵਿਚ ਸ਼ਾਮਲ ਹੋਏ। ਉਹ ਜਲਦ ਹੀ ਮੈਨੀਟੋਬਾ ਦੇ ਪ੍ਰੀਮੀਅਰ ਦੀ ਜ਼ਿੰਮੇਵਾਰੀ ਸੰਭਾਲਣ ਜਾ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਸਰਕਾਰ ਦਾ ਵਿਦਿਆਰਥੀਆਂ ਨੂੰ ਵੱਡਾ ਝਟਕਾ, 'ਸਪਾਊਸ ਵਰਕ ਪਰਮਿਟ' ਕੀਤੇ ਬੰਦ
ਮੁਲਕ ਦੇ ਕਿਸੇ ਵੀ ਹਿੱਸੇ ਵਿਚੋਂ ਆਪਣੀ ਰਾਈਡਿੰਗ ’ਚ ਪਾਈ ਜਾ ਸਕੇਗੀ ਵੋਟ
ਡੈਨੀਅਲ ਨੇ ਕਿਹਾ ਕਿ ਕੈਨੇਡੀਅਨਜ਼ ਲਈ ਆਪਣੇ ਕੰਮ ਅਤੇ ਪਰਿਵਾਰ ਦਰਮਿਆਨ ਸੰਤੁਲਨ ਕਾਇਮ ਕਰਨਾ ਮੁਸ਼ਕਲ ਹੋ ਰਿਹਾ ਹੈ ਅਤੇ ਅਜਿਹੇ ਵਿਚ ਪੋÇਲੰਗ ਸਟੇਸ਼ਨ ਉਨ੍ਹਾਂ ਦੀ ਸਹੂਲਤ ਮੁਤਾਬਕ ਹੋਣੇ ਚਾਹੀਦੇ ਹਨ। ਇਸੇ ਕਰ ਕੇ ਐਡਵਾਂਸ ਵੋਟਿੰਗ ਦੇ ਦਿਨ ਵਧਾਏ ਜਾ ਰਹੇ ਹਨ ਅਤੇ ਜਿਥੋਂ ਮਰਜ਼ੀ ਵੋਟ ਪਾਉਣ ਦੀ ਸਹੂਲਤ ਦਿਤੀ ਜਾ ਰਹੀ ਹੈ। ਉਧਰ ਲੀਬਲੈਂਕ ਦਾ ਕਹਿਣਾ ਸੀ ਕਿ ਫੈਡਰਲ ਚੋਣਾਂ ਦੌਰਾਨ ਯਕੀਨੀ ਬਣਾਇਆ ਜਾਵੇਗਾ ਕਿ ਵੋਟਾਂ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਤਿੰਨੋ ਦਿਨ ਪੈਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦੁਬਈ 'ਚ ਕਰੋੜਾਂ ਦੀ ਲਾਟਰੀ ਜਿੱਤਣ ਵਾਲਾ ਭਾਰਤੀ ਨਾਗਰਿਕ ਲਾਪਤਾ
NEXT STORY