ਹਾਂਗਕਾਂਗ (ਭਾਸ਼ਾ)- ਹਾਂਗਕਾਂਗ 'ਚ ਇਕ ਬਹੁ-ਮੰਜ਼ਿਲਾ ਇਮਾਰਤ 'ਚ ਬੁੱਧਵਾਰ ਨੂੰ ਅੱਗ ਲੱਗਣ ਕਾਰਨ ਕਈ ਲੋਕ ਫਸ ਗਏ ਹਨ। ਫਾਇਰਫਾਈਟਰਜ਼ ਨੇ ਅੱਗ 'ਤੇ ਕਾਬੂ ਪਾ ਲਿਆ ਹੈ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਮਹਾਨਗਰ ਦੇ ਪ੍ਰਸਿੱਧ ਕਾਉਜ਼ਬੇ ਸ਼ਾਪਿੰਗ ਜ਼ਿਲ੍ਹੇ ਦੇ ਗਲੋਸਟਰ ਰੋਡ 'ਤੇ ਸਥਿਤ ਵਰਲਡ ਟਰੇਡ ਸੇਂਟਰ 'ਚ ਅੱਜ ਦੁਪਹਿਰ ਨੂੰ ਅੱਗ ਲੱਗ ਗਈ। ਇਸ 38 ਮੰਜ਼ਿਲਾ ਇਮਾਰਤ ਵਿਚ ਦਫ਼ਤਰ, ਮਾਲ, ਦੁਕਾਨਾਂ ਅਤੇ ਰੈਸਟੋਰੈਂਟ ਹਨ।
ਇਹ ਵੀ ਪੜ੍ਹੋ : ਦੱਖਣੀ ਸੂਡਾਨ ’ਚ ਫੈਲੀ ਰਹੱਸਮਈ ਬੀਮਾਰੀ, ਹੁਣ ਤੱਕ 89 ਲੋਕਾਂ ਦੀ ਮੌਤ, WHO ਨੇ ਭੇਜੀ ਜਾਂਚ ਟੀਮ
ਅਧਿਕਾਰੀਆਂ ਮੁਤਾਬਕ ਕਰੀਬ 12 ਲੋਕਾਂ ਝੁਲਸੇ ਗਏ ਹਨ, ਜਿਨ੍ਹਾ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫਾਇਰਫਾਈਟਰਜ਼ ਨੇ ਇਮਾਰਤ ਦੇ ਹੇਠਲੇ ਹਿੱਸੇ ਵਿਚ ਫਸੇ ਕਈ ਲੋਕਾਂ ਨੂੰ ਬਚਾਉਣ ਲਈ ਇਕ ਵੱਡੀ ਪੌੜੀ ਦੀ ਵਰਤੋਂ ਕੀਤੀ। 'ਸਾਊਥ ਚਾਈਨਾ ਮਾਰਨਿੰਗ ਪੋਸਟ' ਅਖ਼ਬਾਰ ਦੀ ਖ਼ਬਰ ਮੁਤਾਬਕ ਹੋਰ ਲੋਕ ਮਾਲ ਦੇ ਰੈਸਟੋਰੈਂਟ 'ਚ ਫਸੇ ਦੱਸੇ ਜਾ ਰਹੇ ਹਨ। ਪੁਲਸ ਨੋਟਿਸ ਅਨੁਸਾਰ ਅੱਗ ਨੂੰ ਲੈਵਲ 3 ਦੀ ਘਟਨਾ ਦੱਸਿਆ ਗਿਆ ਹੈ। ਸ਼ਹਿਰ ਵਿਚ ਅੱਗ ਦੀ ਗੰਭੀਰਤਾ ਨੂੰ ਇਕ ਤੋਂ ਪੰਜ ਦੇ ਪੈਮਾਨੇ 'ਤੇ ਸ਼੍ਰੇਣੀਬੱਧ ਕੀਤਾ ਗਿਆ ਹੈ, ਜਿਸ ਵਿਚ ਬਾਅਦ ਪੈਮਾਨਾ ਸਭ ਤੋਂ ਗੰਭੀਰ ਹੈ।
ਇਹ ਵੀ ਪੜ੍ਹੋ : ਅਮਰੀਕੀ ਹਵਾਈ ਫ਼ੌਜ ਦੀ ਵੱਡੀ ਕਾਰਵਾਈ, ਵੈਕਸੀਨ ਲੈਣ ਤੋਂ ਇਨਕਾਰ ਕਰਨ ’ਤੇ 27 ਜਵਾਨਾਂ ਨੂੰ ਕੀਤਾ ਬਰਖ਼ਾਸਤ
ਓਮੀਕਰੋਨ ਦੀ ਦਹਿਸ਼ਤ, ਇਟਲੀ ਨੇ 3 ਮਹੀਨਿਆਂ ਲਈ ਵਧਾਈ ਕੋਵਿਡ-19 ਐਮਰਜੈਂਸੀ
NEXT STORY