ਇਸਲਾਮਾਬਾਦ (ਬਿਊਰੋ): ਨੋਬਲ ਪੁਰਸਕਾਰ ਜੇਤੂ ਮਲਾਲਾ ਯੁਸੁਫਜ਼ਈ ਨੂੰ ਤਾਲਿਬਾਨੀ ਅੱਤਵਾਦੀ ਨੇ ਇਕ ਵਾਰ ਫਿਰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ। ਤਾਲਿਬਾਨੀ ਅੱਤਵਾਦੀ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕਰ ਕੇ ਲਿਖਿਆ ਕਿ ਇਸ ਵਾਰ ਕੋਈ ਗਲਤੀ ਨਹੀਂ ਹੋਵੇਗੀ। 9 ਸਾਲ ਪਹਿਲਾਂ ਇਸੇ ਤਾਲਿਬਾਨੀ ਅੱਤਵਾਦੀ ਨੇ ਮਲਾਲਾ 'ਤੇ ਜਾਨਲੇਵਾ ਹਮਲਾ ਕੀਤਾ ਸੀ। ਭਾਵੇਂਕਿ ਇਸ ਖਤਰਨਾਕ ਟਵੀਟ ਦੇ ਬਾਅਦ ਟਵਿੱਟਰ ਨੇ ਇਹ ਅਕਾਊਂਟ ਸਥਾਈ ਤੌਰ 'ਤੇ ਹਟਾ ਦਿੱਤਾ ਹੈ, ਜਿਸ ਤੋਂ ਇਹ ਟਵੀਟ ਕੀਤਾ ਗਿਆ ਸੀ।
ਜਾਣਕਾਰੀ ਮੁਤਾਬਕ ਮਲਾਲਾ ਨੇ ਖੁਦ ਟਵੀਟ ਕਰ ਕੇ ਤਾਲਿਬਾਨੀ ਧਮਕੀ ਦੇ ਬਾਰੇ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਦੀ ਸੈਨਾ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੋਹਾਂ ਨੇ ਪੁੱਛਿਆ ਕਿ ਉਹਨਾਂ 'ਤੇ ਹਮਲਾ ਕਰਨ ਵਾਲਾ ਅਹਿਸਾਨੁੱਲਾਹ ਅਹਿਸਾਨ ਸਰਕਾਰੀ ਹਿਰਾਸਤ ਤੋਂ ਕਿਵੇਂ ਫਰਾਰ ਹੋ ਗਿਆ। ਅਹਿਸਾਨ ਨੂੰ 2017 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਜਨਵਰੀ 2020 ਵਿਚ ਇਕ ਤਥਾਕਥਿਤ ਸੁਰੱਖਿਅਤ ਬੰਦਰਗਾਹ ਤੋਂ ਫਰਾਰ ਹੋ ਗਿਆ ਸੀ, ਜਿੱਥੇ ਉਸ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਵੱਲੋਂ ਰੱਖਿਆ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਸਰਕਾਰ ਵੱਲੋਂ ਲਾਜ਼ਮੀ ਕੀਤੇ ਕੋਰੋਨਾ ਟੈਸਟ ਤੋਂ ਟਰੱਕ ਡਰਾਈਵਰਾਂ ਨੂੰ ਛੋਟ
ਅਹਿਸਾਨ ਦੀ ਗ੍ਰਿਫ਼ਤਾਰੀ ਅਤੇ ਫਰਾਰੀ ਦੋਹਾਂ ਦੀ ਹਾਲਤਾਂ ਨੂੰ ਲੈ ਕੇ ਵਿਵਾਦ ਬਣਿਆ ਹੋਇਆ ਹੈ। ਭੱਜਣ ਮਗਰੋਂ ਅਹਿਸਾਨ ਨੇ ਉਸੇ ਟਵਿੱਟਰ ਅਕਾਊਂਟ ਜ਼ਰੀਏ ਪਾਕਿਸਤਾਨੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਸੀ, ਜਿਸ ਤੋਂ ਉਰਦੂ ਭਾਸ਼ਾ ਵਿਚ ਧਮਕੀ ਦਿੱਤੀ ਗਈ ਸੀ। ਉਸ ਦੇ ਕਈ ਟਵਿੱਟਰ ਅਕਾਊਂਟ ਰਹੇ ਹਨ ਅਤੇ ਸਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਦੇ ਸਲਾਹਕਾਰ ਰਾਉਫ ਹਸਨ ਨੇ ਕਿਹਾ ਕਿ ਸਰਕਾਰ ਇਸ ਧਮਕੀ ਦੀ ਜਾਂਚ ਕਰ ਰਹੀ ਹੈ ਅਤੇ ਉਸ ਨੇ ਤੁਰੰਤ ਟਵਿੱਟਰ ਤੋਂ ਅਕਾਊਂਟ ਬੰਦ ਕਰਨ ਦੇ ਨਿਰਦੇਸ਼ ਦਿੱਤੇ ਸਨ।
ਨੋਟ- ਮਲਾਲਾ ਨੂੰ ਤਾਲਿਬਾਨੀ ਅੱਤਵਾਦੀ ਵਲੋਂ ਜਾਨੋਂ ਮਾਰਨ ਦੀ ਧਮਕੀ ਦੇਣਾ ਪਾਕਿ ਸਰਕਾਰ ਦੀ ਅੱਤਵਾਦ ਪ੍ਰਤੀ ਢਿੱਲੀ ਕਾਰਗੁਜਾਰੀ ਦੀ ਨਿਸ਼ਾਨੀ ਹੈ?
ਕੈਨੇਡਾ 'ਚ ਕੋਵਿਡ ਟੈਸਟ ਨਾ ਕਰਵਾਉਣ 'ਤੇ 750 ਡਾਲਰ ਦਾ ਜੁਰਮਾਨਾ
NEXT STORY