ਸਿੰਗਾਪੁਰ (ਭਾਸ਼ਾ)— ਸਿੰਗਾਪੁਰ ਵਿਚ ਰਹਿਣ ਵਾਲੇ ਮਲਿਆਲੀ ਭਾਈਚਾਰੇ ਨੇ ਸਥਾਨਕ ਰੈੱਡਕਰਾਸ ਨਾਲ ਮਿਲ ਕੇ ਕੇਰਲ ਹੜ੍ਹ ਰਾਹਤ ਫੰਡ ਲਈ 5 ਲੱਖ ਸਿੰਗਾਪੁਰੀ ਡਾਲਰ ਮਦਦ ਲਈ ਇਕੱਠੇ ਕੀਤੇ ਹਨ। ਇਹ ਜਾਣਕਾਰੀ ਮਲਿਆਲੀ ਭਾਈਚਾਰੇ ਦੇ ਇਕ ਬੁਲਾਰੇ ਨੇ ਦਿੱਤੀ। ਇੱਥੇ ਦੱਸ ਦੇਈਏ ਕਿ ਪਿਛਲੇ ਮਹੀਨੇ ਕੇਰਲ 'ਚ ਸਦੀ ਦਾ ਸਭ ਤੋਂ ਭਿਆਨਕ ਹੜ੍ਹ ਆਇਆ ਸੀ।
ਸਰਕਾਰ ਮੁਤਾਬਕ ਹੜ੍ਹ ਕਾਰਨ 443 ਲੋਕਾਂ ਦੀ ਮੌਤ ਹੋ ਗਈ, ਜਦਕਿ ਪ੍ਰਦੇਸ਼ ਦੇ 14 ਜ਼ਿਲਿਆਂ 'ਚ 54.11 ਲੱਖ ਲੋਕ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਏ। ਬੁਲਾਰੇ ਨੇ ਦੱਸਿਆ ਕਿ ਸਿੰਗਾਪੁਰ ਮਲਿਆਲੀ ਐਸੋਸੀਏਸ਼ਨ ਅਤੇ ਸਿੰਗਾਪੁਰ ਰੈੱਡਕਰਾਸ ਵਲੋਂ ਇਕੱਠੀ ਕੀਤੀ ਗਈ ਰਾਸ਼ੀ ਕੇਰਲ ਰਾਹਤ ਫੰਡ ਵਿਚ ਭੇਜੀ ਜਾਵੇਗੀ। ਸਥਾਨਕ ਭਾਈਚਾਰੇ ਵਲੋਂ ਧਨ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ 'ਤੇ ਸਿੰਗਾਪੁਰ ਦੇ ਸੂਚਨਾ ਅਤੇ ਸੰਚਾਰ ਮੰਤਰੀ ਐੱਸ. ਈਸ਼ਵਰਨ ਨੇ ਕਿਹਾ ਕਿ ਇਹ ਸਾਡੀ ਕੇਰਲ ਵਿਚ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮਦਦ ਲਈ ਇਕ ਕੋਸ਼ਿਸ਼ ਹੈ।
ਨਿਊਜ਼ੀਲੈਂਡ ਸਮੁੰਦਰ ਵਿਚ ਕ੍ਰੈਸ਼ ਹੋਇਆ ਜਹਾਜ਼, 1 ਵਿਅਕਤੀ ਲਾਪਤਾ
NEXT STORY