ਕੁਆਲਾਲੰਪੁਰ (ਬਿਊਰੋ): ਮਲੇਸ਼ੀਆ ਦੀ ਸਰਕਾਰ ਨੇ ਕੋਰੋਨਾਵਾਇਰਸ ਕਾਰਨ ਜਾਰੀ ਲੌਕਡਾਊਨ ਵਿਚ ਔਰਤਾਂ ਨੂੰ ਬਹੁਤ ਅਜੀਬੋ-ਗਰੀਬ ਸਲਾਹ ਦਿੱਤੀ ਹੈ। ਲੌਕਡਾਊਨ ਦੇ ਦੌਰਾਨ ਮਹਿਲਾ ਵਿਰੋਧੀ ਸਲਾਹ ਦੇਣ ਕਾਰਨ ਮਲੇਸ਼ੀਆ ਸਰਕਾਰ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ। ਅਸਲ ਵਿਚ ਮਲੇਸ਼ੀਆ ਦੇ ਮਹਿਲਾ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਲੌਕਡਾਊਨ ਦੇ ਦੌਰਾਨ ਘਰੋਂ ਕੰਮ ਕਰੀਆਂ ਔਰਤਾਂ ਲਈ ਘਰ ਵਿਚ ਪ੍ਰੌਡਕਟਿਵ ਰਹਿਣ ਅਤੇ ਸ਼ਾਂਤੀ ਬਣਾਈ ਰੱਖਣ ਲਈ ਕਈ ਐਡਵਾਇਜ਼ਰੀਆਂ ਜਾਰੀ ਕੀਤੀਆਂ ਸਨ।
ਇਕ ਪੋਸਟਰ ਵਿਚ ਔਰਤਾਂ ਨੂੰ ਘਰੋਂ ਕੰਮ ਕਰਨ ਦੇ ਦੌਰਾਨ ਹਮੇਸ਼ਾਂ ਦੀ ਤਰ੍ਹਾਂ ਸ਼ਿੰਗਾਰ ਕਰਨ ਅਤੇ ਚੰਗੇ ਕੱਪੜੇ ਪਾਉਣ ਦੀ ਸਲਾਹ ਦਿੱਤੀ ਗਈ ਹੈ। ਮੰਤਰਾਲੇ ਨੇ ਲੌਕਡਾਊਨ ਨੂੰ ਛੁੱਟੀਆਂ ਦੱਸਦਿਆਂ ਲਿਖਿਆ,''ਔਰਤਾਂ ਲਈ ਇੰਨੀਆਂ ਲੰਬੀਆਂ ਛੁੱਟੀਆਂ ਅਤੇ ਘਰੋਂ ਕੰਮ ਕਰਨਾ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਅਕਸਰ ਉਹਨਾਂ ਦਾ ਧਿਆਨ ਭਟਕ ਜਾਂਦਾ ਹੈ।'' ਸੋਸ਼ਲ ਮੀਡੀਆ 'ਤੇ ਮੰਤਰਾਲੇ ਨੇ ਇਕ ਪੋਸਟ ਵਿਚ ਔਰਤਾਂ ਨੂੰ ਇਹ ਵੀ ਸਲਾਹ ਦਿੱਤੀ ਸੀ ਕਿ ਜੇਕਰ ਉਹਨਾਂ ਦੇ ਪਾਰਟਨਰ ਤੋਂ ਘਰ ਦੇ ਕੰਮ ਵਿਚ ਕੋਈ ਗਲਤੀ ਹੋ ਜਾਂਦੀ ਹੈ ਤਾਂ ਉਸ ਵੱਲ ਜ਼ਿਆਦਾ ਧਿਆਨ ਨਾ ਦੇਣ ਭਾਵੇਂਕਿ ਆਲੋਚਨਾ ਹੋਣ 'ਤੇ ਇਸ ਪੋਸਟ ਨੂੰ ਹਟਾ ਦਿੱਤਾ ਗਿਆ।
ਮੰਤਰਾਲੇ ਨੇ ਸੋਫੇ 'ਤੇ ਆਰਾਮ ਕਰਦਿਆਂ ਇਕ ਸ਼ਖਸ ਦੇ ਪੋਸਟਰ 'ਤੇ ਸੁਝਾਅ ਲਿਖਿਆ ਸੀ ਕਿ ਜੇਕਰ ਤੁਸੀਂ ਆਪਣੇ ਪਾਰਟਨਰ ਨੂੰ ਕੁਝ ਗਲਤ ਕਰਦੇ ਹੋਏ ਦੇਖਦੇ ਹੋ ਤਾਂ ਉਸ ਦੀ ਜ਼ਿਆਦਾ ਸ਼ਿਕਾਇਤ ਨਾ ਕਰੋ ਅਤੇ ਮਜ਼ਾਕੀਆ ਅੰਦਾਜ਼ ਨਾ ਵਰਤੋ। ਇਸ ਵਿਚ ਪਤੀ ਦੇ ਸਾਹਮਣੇ ਡੋਰੇਮਨ ਕਾਰਟੂਨ ਦੀ ਆਵਾਜ਼ ਵਿਚ ਬੋਲਣ ਲਈ ਵੀ ਕਿਹਾ ਗਿਆ ਸੀ। ਉੱਥੇ ਕੁਝ ਪੋਸਟਾਂ ਵਿਚ ਔਰਤਾਂ ਨੂੰ ਕਿਹਾ ਗਿਆ,''ਉਹ ਆਪਣੇ ਪਤੀ ਤੋਂ ਘਰ ਦੇ ਕੰਮ ਵਿਚ ਮਦਦ ਮੰਗਦੇ ਸਮੇਂ ਤੰਜ਼ ਵਾਲੇ ਲਹਿਜੇ ਦੀ ਵਰਤੋਂ ਨਾ ਕਰਨ। ਗੁੱਸਾ ਜਾਂ ਦੁੱਖ ਪਹੁੰਚਣ 'ਤੇ 20 ਤੱਕ ਉਲਟੀ ਗਿਣਤੀ ਗਿਣਨ ਅਤੇ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਸ਼ਾਂਤ ਰਹਿਣ।'' ਮਹਿਲਾ ਸੰਗਠਨਾਂ ਨੇ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਐਡਵਾਇਜ਼ਰੀ ਦੀ ਆਲੋਚਨਾ ਕੀਤੀ ਹੈ।
ਪੜ੍ਹੋ ਇਹ ਅਹਿਮ ਖਬਰ- ਖੁਸ਼ਖਬਰੀ : ਕੋਰੋਨਾ ਦੇ ਪੁਰਾਣੇ ਮਰੀਜ਼ਾਂ ਦੇ ਖੂਨ ਨਾਲ ਨਵੇਂ ਮਰੀਜ਼ਾਂ ਦਾ ਸਫਲ ਇਲਾਜ
'ਆਲ ਵੂਮੈਨਜ਼ ਐਕਸ਼ਨ ਸੋਸਾਇਟੀ' ਨੇ ਕਿਹਾ,''ਔਰਤਾਂ ਕੋਲ ਮੇਕਅੱਪ ਕਰਨ ਅਤੇ ਚੰਗਾ ਦਿਸਣ ਦੇ ਇਲਾਵਾ ਹੋਰ ਵੀ ਬਹੁਤ ਕੰਮ ਹਨ। ਔਰਤਾਂ ਵੀ ਇਨਸਾਨ ਹਨ ਕੋਈ ਸਾਮਾਨ ਨਹੀਂ।'' ਸੰਗਠਨ ਨੇ ਲਿਖਿਆ,''ਘਰੋਂ ਕੰਮ ਕਰਨ ਦੌਰਾਨ ਠੀਕ ਢੰਗ ਨਾਲ ਕੱਪੜੇ ਪਾਉਣਾ, ਅਨੁਸ਼ਾਸਨ ਵਿਚ ਰਹਿਣ ਅਤੇ ਦਫਤਰ ਰੂਟੀਨ ਲਾਗੂ ਕਰਨ ਦਾ ਇਕ ਤਰੀਕਾ ਹੋ ਸਕਦਾ ਹੈ ਪਰ ਮੇਕਅੱਪ ਅਤੇ ਲੁਕ 'ਤੇ ਜ਼ੋਰ ਦੇਣ ਦੀ ਸਲਾਹ ਬਿਲਕੁੱਲ ਗੈਰ-ਜ਼ਰੂਰੀ ਹੈ।ਇਸ ਤਰ੍ਹਾਂ ਦੇ ਮਹਿਲਾ ਵਿਰੋਧੀ ਬਿਆਨ ਦੇਣ ਦੀ ਬਜਾਏ ਮੰਤਰਾਲੇ ਨੂੰ ਘਰੇਲੂ ਹਿੰਸਾ ਪੀੜਤਾਂ 'ਤੇ ਧਿਆਨ ਦੇਣਾ ਚਾਹੀਦਾ ਹੈ ਜੋ ਫਿਲਹਾਲ ਜ਼ਿਆਦਾ ਖਤਰੇ ਵਿਚ ਹਨ।'' ਇੱਥੇ ਦੱਸ ਦਈਏ ਕਿ ਮਲੇਸ਼ੀਆ ਵਿਚ ਹੁਣ ਤੱਕ ਕੋਰੋਨਾ ਇਨਫੈਕਸ਼ਨ ਦੇ 2767 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 43 ਲੋਕਾਂ ਦੀ ਮੌਤ ਹੋਈ ਹੈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਨੇ ਵਧਾਇਆ ਭਾਰਤੀ ਅਤੇ ਵਿਦੇਸ਼ੀ ਡਾਕਟਰਾਂ ਦਾ ਵਰਕ ਵੀਜ਼ਾ
ਜਰਮਨੀ 'ਚ ਤੇਜ਼ੀ ਨਾਲ ਵਧ ਰਿਹੈ ਕੋਰੋਨਾ ਦਾ ਅਸਰ, 24 ਘੰਟਿਆਂ 'ਚ 130 ਮੌਤਾਂ
NEXT STORY