ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਏਅਰਸ਼ਾਇਰ ਸਥਿਤ ਟਰੰਪ ਟਰਨਬੈਰੀ ਰਿਜੋਰਟ ਨੂੰ ਨੁਕਸਾਨ ਪਹੁੰਚਾਉਣ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ। 33 ਸਾਲਾ ਨੌਜਵਾਨ ਨੂੰ ਡੋਨਾਲਡ ਟਰੰਪ ਦੇ ਗੋਲਫ ਕੋਰਸ ਦੀ ਇਮਾਰਤ 'ਤੇ ਲਾਲ ਰੰਗ ਥੱਪਣ ਤੇ ਗ੍ਰੈਫਿਟੀ ਬਣਾਉਣ ਦੇ ਦੋਸ਼ 'ਚ 12 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਘਰ 'ਤੇ ਡਿੱਗਾ ਜਹਾਜ਼, ਮਚੇ ਅੱਗ ਦੇ ਭਾਂਬੜ
8 ਮਾਰਚ ਨੂੰ ਇੱਕ ਇਮਾਰਤ 'ਤੇ ਲਾਲ ਰੰਗ ਛਿੜਕ ਕੇ "ਗਾਜਾ ਵਿਕਾਊ ਨਹੀਂ ਹੈ" ਨਾਅਰਾ ਵੀ ਲਿਖਿਆ ਗਿਆ ਸੀ। ਉਕਤ ਨੌਜਵਾਨ ਨੂੰ ਸੋਮਵਾਰ ਨੂੰ ਏਅਰ ਸ਼ੈਰਿਫ ਕੋਰਟ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਇਸ ਦੇ ਨਾਲ ਹੀ 75 ਸਾਲਾ ਬਜ਼ੁਰਗ ਆਦਮੀ ਅਤੇ 66 ਸਾਲਾ ਔਰਤ ਨੂੰ ਵੀ ਭੰਨਤੋੜ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਸੀ ਤੇ ਪੁਲਸ ਅਨੁਸਾਰ ਜਾਂਚ ਕਾਰਵਾਈ ਚੱਲਦੀ ਰਹੇਗੀ। ਗਾਜ਼ਾ ਬਾਰੇ ਡੋਨਾਲਡ ਟਰੰਪ ਦੇ ਬਿਆਨ ਤੋਂ ਭੜਕਾਹਟ ਵਿੱਚ ਆ ਕੇ ਹੀ ਇਹ ਕਾਰਵਾਈ ਕੀਤੀ ਗਈ ਲੱਗਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਘਰ 'ਤੇ ਡਿੱਗਾ ਜਹਾਜ਼, ਮਚੇ ਅੱਗ ਦੇ ਭਾਂਬੜ
NEXT STORY