ਕਿਊਬਿਕ ਸਿਟੀ- ਕੈਨੇਡਾ ਦੇ ਸ਼ਹਿਰ ਕਿਊਬਿਕ ਸਿਟੀ ਦੇ ਸ਼ਹਿਰ ਦੇ ਇਤਿਹਾਸਕ ਹੋਟਲ ਸ਼ੈਟੋ ਫ੍ਰੋਨਟੀਨਕ ਕੋਲ ਹੈਲੋਵੀਨ ਵਿਚ ਦੋ ਲੋਕਾਂ ਦਾ ਕਤਲ ਕਰਨ ਅਤੇ 5 ਲੋਕਾਂ ਨੂੰ ਜ਼ਖ਼ਮੀ ਕਰਨ ਦੇ ਦੋਸ਼ ਵਿਚ ਪੁਲਸ ਨੇ ਇਕ ਵਿਅਕਤੀ ਨੂੰ ਐਤਵਾਰ ਨੂੰ ਹਿਰਾਸਤ ਵਿਚ ਲਿਆ ਹੈ। ਉਸ ਨੇ ਮੱਧ ਯੁੱਗ ਦੇ ਕੱਪੜੇ ਪਾਏ ਸਨ ਤੇ ਇਕ ਜਾਪਾਨੀ ਤਲਵਾਰ ਫੜੀ ਹੋਈ ਸੀ। ਕਿਊਬਿਕ ਪੁਲਸ ਦੇ ਮੁਖੀ ਰਾਬਰਟ ਪਿਜਨ ਨੇ ਦੱਸਿਆ ਕਿ ਲੋਕਾਂ 'ਤੇ ਤਕਰੀਬਨ ਢਾਈ ਘੰਟੇ ਤੱਕ ਹਮਲਾ ਕੀਤਾ ਗਿਆ।
ਉੱਥੇ ਹੀ, ਪੁਲਸ ਨੇ ਸ਼ਹਿਰ ਦੇ ਹੇਠਲੇ ਇਲਾਕੇ ਵਿਚ ਦੋਸ਼ੀ ਦਾ ਪੈਦਲ ਪਿੱਛਾ ਕੀਤਾ, ਉਸ ਕੋਲ ਤਲਵਾਰ ਵੀ ਸੀ। ਕਿਊਬਿਕ ਦੇ ਇਸਤਗਾਸਾ ਦਫ਼ਤਰ ਨੇ ਦੱਸਿਆ ਕਿ ਕਾਰਲ ਗਿਰੋਆਰਡ ਦੇ ਖ਼ਿਲਾਫ਼ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਦੋ ਮਾਮਲੇ ਦਰਜ ਕੀਤੇ ਗਏ ਹਨ।
ਗਿਰੋਆਰਡ ਨੂੰ ਐਤਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ। ਮਾਮਲੇ ਦੀ ਅਗਲੀ ਸੁਣਵਾਈ ਵੀਰਵਾਰ ਨੂੰ ਹੋਣ ਦੀ ਸੰਭਾਵਨਾ ਹੈ। ਪੁਲਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤਹਿਤ ਉਨ੍ਹਾਂ ਨੂੰ ਹਮਲਾਵਰ ਦੇ ਨਿੱਜੀ ਕਾਰਨਾਂ ਕਾਰਨ ਹਮਲਾ ਕਰਨ ਦੇ ਸੰਕੇਤ ਮਿਲੇ ਹਨ। ਇਸ ਦੇ ਅੱਤਵਾਦੀ ਘਟਨਾ ਨਾਲ ਸੰਬਧ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।
ਕੁੜੀ ਨਾਲ ਸਬੰਧ ਬਣਾਉਂਦਿਆਂ ਇਹ ਅਣਗਹਿਲੀ ਨੌਜਵਾਨ ਨੂੰ ਪਈ ਭਾਰੀ, ਹੋ ਗਈ 12 ਸਾਲ ਦੀ ਸਜ਼ਾ
NEXT STORY