ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਦੱਖਣੀ-ਪੱਛਮੀ ਇਲਾਕੇ ’ਚ ਇਕ ਕੰਮ ਵਾਲੇ ਸਥਾਨ ’ਤੇ ਇਕ ਕਾਮੇ ’ਤੇ 300 ਕਿਲੋ ਦਾ ਸ਼ੀਸ਼ਾ ਡਿੱਗ ਗਿਆ। ਇਸ ਕਾਰਨ 67 ਸਾਲਾ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਦੇ ਸਿਰ ਅਤੇ ਮੋਢਿਆਂ ’ਤੇ ਕਾਫੀ ਸੱਟਾਂ ਲੱਗੀਆਂ ਹਨ। ਵਿਅਕਤੀ ਨੂੰ ਗੰਭੀਰ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਚਾਰ ਕਰੂ ਮੈਂਬਰਾਂ ਨੇ ਇਸ ਵਿਅਕਤੀ ਨੂੰ ਮਲਬੇ ਹੇਠੋਂ ਕੱਢਿਆ। ਮੌਕੇ ’ਤੇ ਮੌਜੂਦ ਲੀਵਰਪੂਲ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਅਜਿਹੇ ਕੰਮ ਵਾਲੇ ਸਥਾਨਾਂ ’ਤੇ ਪਹਿਲਾਂ ਹੀ ਐਂਬੂਲੈਂਸ ਮੌਜੂਦ ਹੁੰਦੀ ਹੈ ਕਿਉਂਕਿ ਇੱਥੇ ਕਾਫੀ ਖਤਰੇ ਵਾਲਾ ਕੰਮ ਹੁੰਦਾ ਹੈ, ਜਿਸ ਦੌਰਾਨ ਕੋਈ ਵੀ ਹਾਦਸਾ ਵਾਪਰਨ ਦਾ ਖਦਸ਼ਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪੈਰਾਮੈਡਿਕ ਨੇ ਬਹੁਤ ਵਧੀਆ ਕੰਮ ਕੀਤਾ ਅਤੇ ਵਿਅਕਤੀ ਨੂੰ ਜਲਦੀ ਨਾਲ ਮੁੱਢਲੀ ਸਹਾਇਤਾ ਦਿੱਤੀ ਤੇ ਹੁਣ ਉਹ ਹਸਪਤਾਲ ’ਚ ਹੈ। ਫਿਲਹਾਲ ਕਾਮੇ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ।
ਭਾਰਤ ਨਾਲ ਰਣਨੀਤਕ ਸੰਬੰਧਾਂ ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਸੀ ਟਰੰਪ ਦੀ ਯਾਤਰਾ
NEXT STORY