ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਬਰਨਾਲਾ ਦੇ ਕਸਬਾ ਧਨੌਲਾ ਦੇ ਇਕ ਮਸ਼ਹੂਰ ਢਾਬੇ ’ਚ ਬਣੇ ਡੋਸੇ ’ਚੋਂ ਇਕ ਮਰੀ ਹੋਈ ਟਿੱਡੀ ਮਿਲਣ ਨਾਲ ਢਾਬੇ ’ਤੇ ਹੜਕੰਪ ਮਚ ਗਿਆ। ਇਹ ਘਟਨਾ ਸ਼ਨੀਵਾਰ ਦੁਪਹਿਰ ਨੂੰ ਬਠਿੰਡਾ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ’ਤੇ ਸਥਿਤ ਢਾਬੇ ’ਤੇ ਵਾਪਰੀ। ਫੂਡ ਸਪਲਾਈ ਇੰਸਪੈਕਟਰ ਅੰਕੁਸ਼ ਜਿੰਦਲ ਆਪਣੇ ਪਰਿਵਾਰ ਨਾਲ ਉਥੇ ਖਾਣਾ ਖਾਣ ਗਏ ਸਨ।
ਜਾਣਕਾਰੀ ਅਨੁਸਾਰ ਇੰਸਪੈਕਟਰ ਦੇ ਬੱਚਿਆਂ ਨੇ ਡੋਸੇ ਦਾ ਆਰਡਰ ਦਿੱਤਾ। ਜਦੋਂ ਉਹ ਅੱਧ ਤੋਂ ਵੱਧ ਡੋਸਾ ਖਾ ਚੁੱਕੇ ਸਨ ਤਾਂ ਆਲੂਆਂ ਦੇ ਭਰੇ ਹੋਏ ਹਿੱਸੇ ’ਚੋਂ ਇਕ ਹਰੇ ਰੰਗ ਦੀ ਮਰੀ ਹੋਈ ਟਿੱਡੀ ਨਿਕਲੀ। ਇਸ ਨੂੰ ਦੇਖ ਕੇ ਪੂਰੇ ਪਰਿਵਾਰ ਦੇ ਨਾਲ-ਨਾਲ ਢਾਬੇ ’ਤੇ ਮੌਜੂਦ ਹੋਰ ਲੋਕ ਵੀ ਹੈਰਾਨ ਰਹਿ ਗਏ। ਇੰਸਪੈਕਟਰ ਅੰਕੁਸ਼ ਜਿੰਦਲ ਨੇ ਤੁਰੰਤ ਢਾਬੇ ਦੇ ਮਾਲਕ ਨੂੰ ਬੁਲਾ ਕੇ ਡੋਸੇ ’ਚੋਂ ਨਿਕਲੀ ਟਿੱਡੀ ਦਿਖਾਈ। ਉਨ੍ਹਾਂ ਮੌਕੇ ’ਤੇ ਹੀ ਟਿੱਡੀ ਵਾਲੇ ਡੋਸੇ ਦੀ ਵੀਡੀਓ ਵੀ ਬਣਾ ਲਈ, ਜੋ ਬਾਅਦ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਹੋਣ ਜਾ ਰਿਹੈ ਵੱਡਾ ਬਦਲਾਅ! ਕਿਸੇ ਵੇਲੇ ਵੀ ਹੋ ਸਕਦੈ ਐਲਾਨ
ਇੰਸਪੈਕਟਰ ਫੂਡ ਸਪਲਾਈ ਅੰਕੁਸ਼ ਕੁਮਾਰ ਜਿੰਦਲ ਨੇ ਕਿਹਾ ਕਿ ਉਹ ਇਸ ਘਟਨਾ ਦੀ ਸ਼ਿਕਾਇਤ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਰਨਗੇ। ਉਨ੍ਹਾਂ ਕਿਹਾ ਕਿ ਖਾਣ-ਪੀਣ ਵਾਲੀਆਂ ਥਾਵਾਂ ’ਤੇ ਸਫਾਈ ਦਾ ਪੂਰਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ, ਖਾਸ ਕਰਕੇ ਜਦੋਂ ਇਹ ਲੋਕਾਂ ਦੀ ਸਿਹਤ ਨਾਲ ਜੁੜਿਆ ਮਾਮਲਾ ਹੋਵੇ। ਉਨ੍ਹਾਂ ਕਿਹਾ ਕਿ ਅਜਿਹੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਦੋਂ ਇਸ ਸਬੰਧੀ ਢਾਬੇ ਦੇ ਮਾਲਕ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਆਪਣਾ ਬਚਾਅ ਕਰਦੇ ਹੋਏ ਕਿਹਾ ਕਿ ਬਰਸਾਤ ਦੇ ਦਿਨਾਂ ’ਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਉਹ ਅੱਗੇ ਤੋਂ ਇਸ ਦਾ ਪੂਰੀ ਤਰ੍ਹਾਂ ਖ਼ਿਆਲ ਰੱਖਣਗੇ ਅਤੇ ਸਫ਼ਾਈ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣਗੇ। ਉਨ੍ਹਾਂ ਨੇ ਗਾਹਕਾਂ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਹੜ੍ਹ ਪੀੜਤਾਂ ਨੂੰ ਬੇਹੱਦ ਵੱਡੀ ਰਾਹਤ, ਹਸਪਤਾਲ ਤੋਂ CM ਮਾਨ ਨੇ ਕਰ 'ਤੇ ਵੱਡੇ ਐਲਾਨ (ਵੀਡੀਓ)
NEXT STORY