ਸਿਡਨੀ, (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਰੈੱਡਫੈਰਨ ਦੇ ਰੇਲਵੇ ਸਟੇਸ਼ਨ 'ਤੇ ਇਕ ਵਿਅਕਤੀ ਬਿਜਲੀ ਦੀਆਂ ਤਾਰਾਂ ਨਾਲ ਪੰਗੇ ਲੈ ਰਿਹਾ ਸੀ, ਉਸ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਕਰਨ ਲਈ ਅਧਿਕਾਰੀਆਂ ਨੇ ਇੱਥੇ ਬੱਤੀ ਗੁੱਲ ਕਰ ਦਿੱਤੀ। ਅੱਜ ਤੜਕੇ ਇੱਥੇ ਸਾਰੇ ਪਾਸੇ ਬੱਤੀ ਗੁੱਲ ਸੀ ਅਤੇ ਲੋਕ ਬਹੁਤ ਪ੍ਰੇਸ਼ਾਨ ਹੋਏ। ਲੋਕਾਂ ਨੇ ਦੱਸਿਆ ਕਿ ਇਕ ਵਿਅਕਤੀ ਜਿਸ ਨੇ ਨੀਲੇ ਤੇ ਫਿਰੋਜ਼ੀ ਰੰਗ ਦੇ ਕੱਪੜੇ ਪਹਿਨੇ ਹੋਏ ਸਨ, ਉਹ ਬਿਜਲੀ ਦੀਆਂ ਤਾਰਾਂ ਨਾਲ ਪੰਗੇ ਲੈ ਰਿਹਾ ਸੀ, ਸ਼ਾਇਦ ਉਹ ਆਤਮ-ਹੱਤਿਆ ਕਰਨ ਲਈ ਆਇਆ ਹੋਵੇਗਾ।
ਕਈ ਲਾਈਨਾਂ 'ਤੇ ਬੱਤੀ ਗੁੱਲ ਹੋਣ ਕਾਰਨ ਬਹੁਤ ਸਾਰੀਆਂ ਟਰੇਨਾਂ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਪੁੱਜ ਰਹੀਆਂ ਹਨ। ਇਸ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਸਟੇਸ਼ਨਾਂ 'ਤੇ ਲੋਕਾਂ ਦੀ ਭਾਰੀ ਭੀੜ ਦੇਖੀ ਜਾ ਸਕਦੀ ਹੈ। ਲੋਕਾਂ ਦੀ ਸੁਵਿਧਾ ਲਈ ਕਈ ਬੱਸਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਇਕ ਵਿਅਕਤੀ ਦੀ ਗਲਤੀ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ।
ਸੈਂਟ ਪੈਟ੍ਰਿਕਸ ਕੈਥੇਡ੍ਰਲ 'ਚ ਵਿਅਕਤੀ ਗੈਸੋਲੀਨ ਨਾਲ ਭਰੇ ਦੋ ਕੇਨ ਸਮੇਤ ਗ੍ਰਿਫਤਾਰ
NEXT STORY