ਸਿਡਨੀ- ਦੱਖਣੀ ਆਸਟ੍ਰੇਲੀਆ ਦੇ ਰਿਵਰਲੈਂਡ ਖੇਤਰ ਵਿਚ ਇੱਕ 25 ਮੀਟਰ ਮਾਈਨ ਸ਼ਾਫਟ ਹੇਠਾਂ ਫਸੇ ਇੱਕ ਵਿਅਕਤੀ ਨੂੰ 24 ਘੰਟੇ ਤੋਂ ਵੱਧ ਸਮਾਂ ਬਿਤਾਉਣ ਤੋਂ ਬਾਅਦ ਬਚਾਇਆ ਗਿਆ। ਜਾਬਾਂਜ ਡੈਨੀਅਲ (47) ਨੂੰ 16 ਮੈਂਬਰਾਂ ਦੀ ਟੀਮ ਦੁਆਰਾ ਬਚਾਇਆ ਗਿਆ। ਟੀਮ ਨੇ ਤਿੰਨ ਘੰਟੇ ਵਿਚ ਬਚਾਅ ਕਾਰਜ ਨੂੰ ਅੰਜਾਮ ਦਿੱਤਾ। ਕੂਬਰ ਪੇਡੀ ਵਿੱਚ ਵਾਪਰੇ ਇਸ ਹਾਦਸੇ ਵਿੱਚ ਡੈਨੀਅਲ ਦੀਆਂ ਕਈ ਹੱਡੀਆਂ ਟੁੱਟ ਗਈਆਂ।
ਡੈਨੀਅਲ ਦੀ ਪਤਨੀ ਨੇ ਪੁਲਸ ਨੂੰ ਉਸ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ। ਇਸ ਮਗਰੋਂ ਤਜਰਬੇਕਾਰ ਸਥਾਨਕ ਮਾਈਨ ਬਚਾਓ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ। ਡੈਨੀਅਲ ਨੂੰ ਲਾਪਤਾ ਹੋਣ ਤੋਂ 24 ਘੰਟਿਆਂ ਤੋਂ ਵੱਧ ਸਮੇਂ ਬਾਅਦ ਲੱਭਿਆ ਗਿਆ ਸੀ। ਕੰਟਰੀ ਫਾਇਰ ਬ੍ਰਿਗੇਡ ਦੇ ਕੈਪਟਨ ਮੈਥਿਊ ਕਾਰਨਰ ਨੇ ਕਿਹਾ ਕਿ ਇਹ ਤਿੰਨ ਸਾਲਾਂ ਵਿੱਚ ਪਹਿਲੀ ਮਾਈਨ ਬਚਾਅ ਸੀ, ਜਿਸ ਵਿੱਚ ਵਿਅਕਤੀ 25 ਮੀਟਰ ਹੇਠਾਂ ਮਿਲਿਆ ਸੀ।
ਉਸਨੇ ਕਿਹਾ,"ਉਹ ਬਹੁਤ ਹੈਰਾਨ ਸੀ, ਇਸ ਗੱਲ 'ਤੇ ਵਿਚਾਰ ਕਰਦੇ ਹੋਏ ਕਿ ਇਹ 90-ਫੁੱਟ (27 ਮੀਟਰ) ਮਾਈਨ ਸ਼ਾਫਟ ਸੀ ਜੋ ਕਿ ਕਾਫੀ ਲੰਬੀ ਦੂਰੀ 'ਤੇ ਹੈ"। ਡੈਨੀਅਲ ਨੂੰ ਕੂਬਰ ਪੇਡੀ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਇੱਕ ਟੁੱਟੇ ਹੋਏ ਮੋਢੇ ਅਤੇ ਟੁੱਟੀ ਲੱਤ ਨਾਲ ਰਾਇਲ ਐਡੀਲੇਡ ਹਸਪਤਾਲ ਲਿਜਾਇਆ ਗਿਆ। ਉਹ ਬੁਰੀ ਤਰ੍ਹਾਂ ਡੀਹਾਈਡ੍ਰੇਟਿਡ ਵੀ ਸੀ ਅਤੇ ਉਸ ਨੂੰ ਅੰਦਰੂਨੀ ਸੱਟਾਂ ਵੀ ਹੋ ਸਕਦੀਆਂ ਹਨ। ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਕੋਈ ਜਾਣਕਾਰੀਸਾਹਮਣੇ ਨਹੀਂ ਆਈ।
ਪੜ੍ਹੋ ਇਹ ਅਹਿਮ ਖ਼ਬਰ-ਮਾਊਂਟ ਲੇਵੋਟੋਬੀ ਜਵਾਲਾਮੁਖੀ ਸਰਗਰਮ, ਸੁਰੱਖਿਅਤ ਥਾਂਵਾਂ 'ਤੇ ਪਹੁੰਚਾਏ ਗਏ 6,500 ਲੋਕ (ਤਸਵੀਰਾਂ)
ਜਦੋਂ ਡੈਨੀਅਲ ਨੂੰ ਬਚਾਇਆ ਗਿਆ ਤਾਂ ਉਹ ਪਲ ਕੈਮਰੇ ਵਿੱਚ ਕੈਦ ਹੋ ਗਿਆ। ਉਸਦੇ ਸਭ ਤੋਂ ਚੰਗੇ ਦੋਸਤ ਸੈਮ ਜੋਨਸ ਨੇ ਕਿਹਾ ਕਿ ਉਸਨੂੰ ਸ਼ੱਕ ਸੀ ਕਿ ਉਹ ਬਚ ਜਾਵੇਗਾ। ਉਸ ਨੇ ਆਪਣੇ ਦੋਸਤ ਨੂੰ ਮਦਦ ਲਈ ਚੀਕਦੇ ਸੁਣਿਆ ਸੀ। 40 ਡਿਗਰੀ ਦੀ ਗਰਮੀ ਵਿੱਚ ਇੱਕ ਖੋਜ ਅਤੇ ਬਚਾਅ ਟੀਮ ਨੂੰ ਤੁਰੰਤ ਤਾਇਨਾਤ ਕੀਤਾ ਗਿਆ ਸੀ। ਉਸ ਦੇ ਪਰਿਵਾਰ ਨੇ 9 ਨਿਊਜ਼ ਨੂੰ ਦੱਸਿਆ ਕਿ ਉਸ ਦੀ ਸਰਜਰੀ ਹੋਈ ਅਤੇ ਉਹ ਰਾਇਲ ਐਡੀਲੇਡ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਮ ਚੋਣਾਂ : ਬਿਲਾਵਲ ਭੁੱਟੋ ਦੀ ਲੋਕਾਂ ਨੂੰ ਅਪੀਲ, 'ਨਵੀਂ ਸੋਚ' ਤੇ ਵਿਕਾਸ ਲਈ PPP ਨੂੰ ਜੇਤੂ ਬਣਾਓ
NEXT STORY