ਲੰਡਨ (ਭਾਸ਼ਾ)— ਬ੍ਰਿਟੇਨ ਵਿਚ ਲੰਡਨ ਪੁਲਸ ਨੇ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦਰਅਸਲ ਵਿਅਕਤੀ ਨੇ ਆਪਣੇ ਕੋਲ ਹਥਿਆਰ ਹੋਣ ਦਾ ਦਾਅਵਾ ਕੀਤਾ ਸੀ। ਪੁਲਸ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਸੋਮਵਾਰ ਤੜਕੇ ਪੂਰਬੀ ਲੰਡਨ ਦੇ ਰੋਮਫੋਰਡ 'ਚ ਗੋਲੀ ਮਾਰ ਕੇ ਢੇਰ ਕਰ ਦਿੱਤਾ ਗਿਆ।
ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਤੜਕਸਾਰ 3 ਵਜ ਕੇ 50 ਮਿੰਟ 'ਤੇ ਸੂਚਨਾ ਮਿਲੀ ਕਿ ਇਕ ਵਿਅਕਤੀ ਧਮਕੀਆਂ ਦੇ ਰਿਹਾ ਹੈ ਅਤੇ ਦਾਅਵਾ ਕਰ ਰਿਹਾ ਹੈ ਕਿ ਉਸ ਕੋਲ ਇਕ ਹਥਿਆਰ ਹੈ। ਵਿਅਕਤੀ ਨੂੰ ਸਵੇਰੇ ਪੌਣੇ 5 ਵਜੇ ਗੋਲੀ ਮਾਰ ਦਿੱਤੀ। ਪੁਲਸ ਨੇ ਕੁਝ ਹੀ ਮਿੰਟਾਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ। ਇਹ ਘਟਨਾ ਲੰਡਨ ਵਿਚ ਚਾਕੂ ਨਾਲ ਹਮਲਿਆਂ ਦੀਆਂ ਵਾਰਦਾਤਾਂ ਵਧਣ ਦੀ ਪਿੱਠਭੂਮੀ ਵਿਚ ਹੋਈ ਹੈ। ਪੁਲਸ ਨੇ ਮ੍ਰਿਤਕ ਦੀ ਅਜੇ ਪਛਾਣ ਨਹੀਂ ਦੱਸੀ, ਬਸ ਇੰਨਾ ਦੱਸਿਆ ਹੈ ਕਿ ਮ੍ਰਿਤਕ ਦੀ ਉਮਰ 40 ਸਾਲ ਦੇ ਕਰੀਬ ਹੈ।
ਭਾਰਤੀ-ਆਸਟ੍ਰੇਲੀਆਈ ਵਿਗਿਆਨੀ ਨੇ ਈ-ਕਚਰੇ ਦੇ ਨਿਪਟਾਰੇ ਲਈ ਵਿਕਸਿਤ ਕੀਤੀ ਮਾਈਕ੍ਰੋਫੈਕਟਰੀ
NEXT STORY