ਟੋਰਾਂਟੋ- ਮੈਨੀਟੋਬਾ ਦੇ ਇਕ ਛੋਟੇ ਜਿਹੇ ਸ਼ਹਿਰ 'ਚ ਰਹਿੰਦੇ ਪ੍ਰੇਮੀ ਜੋੜੇ ਦੀ ਟੋਰਾਂਡੋ (ਤੂਫਾਨ) ਕਾਰਨ ਵਾਪਰੇ ਹਾਦਸੇ ਵਿਚ ਮੌਤ ਹੋ ਗਈ। ਪਰਿਵਾਰ ਨੇ ਦੱਸਿਆ ਕਿ ਸ਼ਾਇਨਾ ਬਾਰਨਸਕੀ ਅਤੇ ਕਾਰਟਰ ਦੋਵੇਂ ਬਚਪਨ ਤੋਂ ਇਕ-ਦੂਜੇ ਨਾਲ ਪਿਆਰ ਕਰਦੇ ਸਨ ਤੇ ਉਹ ਹਮੇਸ਼ਾ ਇਕੱਠੇ ਹੀ ਰਹਿੰਦੇ ਸਨ। ਉਨ੍ਹਾਂ ਦੇ ਪਿਆਰ ਨੂੰ ਦੇਖ ਕੇ ਸਭ ਉਨ੍ਹਾਂ ਦੀਆਂ ਮਿਸਾਲਾਂ ਦਿੰਦੇ ਸਨ। ਪਰਿਵਾਰ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਦੋਵੇਂ ਘੁੰਮਣ ਨਿਕਲੇ ਸਨ ਕਿ ਉਨ੍ਹਾਂ ਦਾ ਵਾਹਨ ਟੋਰਾਂਡੋ ਦੀ ਲਪੇਟ ਵਿਚ ਆ ਗਿਆ। ਇਸ ਕਾਰਨ ਦੋਵਾਂ ਦੀ ਘਟਨਾ ਵਾਲੇ ਸਥਾਨ 'ਤੇ ਹੀ ਮੌਤ ਹੋ ਗਈ ਤੇ ਇਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।

ਉਨ੍ਹਾਂ ਦੇ ਦੋਸਤਾਂ ਨੇ ਦੱਸਿਆ ਕਿ 18 ਸਾਲਾ ਇਹ ਜੋੜਾ ਇਕ-ਦੂਜੇ ਨੂੰ ਬਹੁਤ ਪਿਆਰ ਕਰਦਾ ਸੀ ਤੇ ਇਕ-ਦੂਜੇ ਦੀ ਬਹੁਤ ਕੇਅਰ ਕਰਦੇ ਸਨ। ਦੋਹਾਂ ਦੀ ਆਦਤ ਇੰਨੀ ਕੁ ਚੰਗੀ ਸੀ ਕਿ ਉਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਪੂਰਾ ਸ਼ਹਿਰ ਉਦਾਸੀ ਨਾਲ ਭਰ ਗਿਆ ਹੈ। ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹਨ।
ਪਾਕਿ: ਮਸੀਤ 'ਚ ਡਾਂਸ ਕਰਨ ਵਾਲੀ ਅਦਾਕਾਰਾ ਨੇ ਮੰਗੀ ਮੁਆਫ਼ੀ, ਦੋ ਅਧਿਕਾਰੀ ਮੁਅੱਤਲ
NEXT STORY