ਸਿਡਨੀ (ਸਨੀ ਚਾਂਦਪੁਰੀ): ਕਿਸਾਨਾਂ ਪ੍ਰਤੀ ਹਰ ਭਾਰਤੀ ਭਾਵੇਂ ਉਹ ਕਿੱਥੋਂ ਵੀ ਵੱਸਦਾ ਹੋਵੇ ਆਪਣਾ ਸਮਰਥਨ ਦਿਖਾ ਰਿਹਾ ਹੈ। ਹੁਣ ਸਿਡਨੀ ਦੀ ਜੰਮਪਲ 18 ਸਾਲਾ ਮਨਜੋਤ ਕੌਰ ਅਤੇ ਉਸ ਦੇ ਪਰਿਵਾਰ ਨੇ ਵੱਖਰੇ ਢੰਗ ਨਾਲ ਕਿਸਾਨਾਂ ਲਈ ਆਪਣਾ ਸਮਰਥਨ ਦਿਖਾਇਆ ਹੈ। ਮਨਜੋਤ ਕੌਰ ਨੇ 15000 ਫੁੱਟ ਦੀ ਉਚਾਈ ਤੋਂ ਸ਼ਲਾਂਘ ਲਗਾਈ। ਸ਼ਲਾਂਘ ਲਗਾਉਣ ਸਮੇਂ ਉਹਨਾਂ 'ਨੋ ਫਾਰਮਰ ਨੋ ਫੂਡ' ਦੇ ਨਾਅਰਾ ਦਿੰਦੀਆਂ ਟੀ-ਸ਼ਰਟਸ ਪਹਿਨੀਆਂ ਹੋਈਆਂ ਸਨ।
ਆਸਟ੍ਰੇਲੀਆ ਵਿੱਚ ਜੰਮਪਲ ਹੋਣ ਦੇ ਬਾਵਜੂਦ ਵੀ ਉਹ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਰਹੇ ਹਨ। ਇਸ ਮੌਕੇ ਮਨਜੋਤ ਕੌਰ ਨੇ ਕਿਹਾ ਕਿ ਕਿਸਾਨੀ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਜੇਕਰ ਉਹਨਾਂ ਦੀ ਹੋਂਦ ਨੂੰ ਖਤਰਾ ਹੈ ਤਾਂ ਦੇਸ਼ ਦੀ ਪ੍ਰਗਤੀ ਉੱਤੇ ਵੀ ਖਤਰਾ ਹੈ। ਕਿਸਾਨੀ ਨੂੰ ਨਕਾਰਨਾਂ ਰਾਜਨੇਤਾਵਾਂ ਦੀ ਗਲਤ ਸੋਚ ਨੂੰ ਦਰਸਾ ਰਿਹਾ ਹੈ।
ਉਹਨਾਂ ਕਿਹਾ ਕਿ ਜਦੋਂ ਸਾਰੇ ਲੋਕ ਆਪੋ ਆਪਣੇ ਤਰੀਕੇ ਨਾਲ ਕਿਸਾਨਾਂ ਦੇ ਸੰਘਰਸ਼ ਵਿੱਚ ਯੋਗਦਾਨ ਪਾ ਰਹੇ ਹਨ ਤਾਂ ਮੇਰੇ ਵੀ ਖਿਆਲ ਵਿੱਚ ਆਇਆ ਕਿ ਮੈਂ ਵੀ ਕਿਸਾਨਾਂ ਲਈ ਕੁਝ ਕਰਾਂ ਅਤੇ ਮੈਂ 15000 ਫੁੱਟ ਦੀ ਉਚਾਈ ਤੋਂ ਛਲਾਂਗ ਲਗਾਉਣ ਬਾਰੇ ਸੋਚਿਆ
ਜਿਸ ਵਿੱਚ ਮੇਰੇ ਪਰਿਵਾਰ ਨੇ ਮੇਰਾ ਸਾਥ ਦਿੱਤਾ। ਉਸ ਨੇ ਕਿਹਾ ਕਿ ਕਿਸਾਨਾਂ ਦੀ ਗੱਲ ਸਰਕਾਰ ਸੁਣੇ ਅਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਤਿੰਨੋਂ ਕਾਨੂੰਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਸਰਕਾਰ ਇਸ ਕਾਨੂੰਨ ਨੂੰ ਰੱਦ ਕਰੇ।
ਇਸ ਮੌਕੇ ਮਨਜੋਤ ਕੌਰ ਦੇ ਨਾਲ ਉਸ ਦੇ ਪਿਤਾ ਦਲਜੀਤ ਸਿੰਘ ਅਤੇ ਹੋਰ ਮੈਂਬਰ ਜਸ਼ਨਦੀਪ ਸਿੰਘ ਵੀ ਮੌਜੂਦ ਸਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਪਾਕਿ 'ਚ ਟਮਾਟਰਾਂ ਨੂੰ ਲੈ ਕੇ ਕਿਸਾਨਾਂ ਦਾ ਇਮਰਾਨ ਸਰਕਾਰ ਖਿਲਾਫ਼ ਪ੍ਰਦਰਸ਼ਨ
NEXT STORY