ਫ੍ਰੈਂਕਫਰਟ-ਕੋਵਿਡ-19 ਦੇ ਓਮੀਕ੍ਰੋਨ ਵੇਰੀਐਂਟ ਕਾਰਨ ਚਾਲਕ ਦਲ ਦੇ ਮੈਂਬਰਾਂ ਦੇ ਬੀਮਾਰ ਹੋਣ ਕਾਰਣ ਵੱਖ-ਵੱਖ ਦੇਸ਼ਾਂ ਦੀਆਂ ਘਟੋ-ਘੱਟ ਤਿੰਨ ਜਹਾਜ਼ ਕੰਪਨੀਆਂ ਨੇ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਜਮਰਨੀ ਦੀ ਏਅਰਲਾਈਨ ਲੁਫਥਾਂਸਾ ਨੇ ਕਿਹਾ ਕਿ ਵੱਡੀ ਗਿਣਤੀ 'ਚ ਉਸ ਦੇ ਪਾਇਲਟ ਬੀਮਾਰ ਹਨ ਅਤੇ ਉਹ ਛੁੱਟੀ 'ਤੇ ਚੱਲੇ ਗਏ ਹਨ ਜਿਸ ਕਾਰਨ ਕੰਪਨੀ ਨੂੰ ਦਰਜਨ ਭਰ ਉਡਾਣਾਂ ਰੱਦ ਕਰਨੀਆਂ ਪੈ ਰਹੀਆਂ ਹਨ।
ਇਹ ਵੀ ਪੜ੍ਹੋ :ਕਾਂਗਰਸ ਆਪਣੀਆਂ ਅਸਫਲਤਾਵਾਂ ਛੁਪਾਉਣ ਲਈ ਸਿਆਸੀ ਬਦਲਾਖੋਰੀ ’ਤੇ ਉਤਰੀ : ਪਰਮਬੰਸ ਸਿੰਘ ਰੋਮਾਣਾ
ਹਾਲਾਂਕਿ ਏਅਰਲਾਈਨ ਨੇ ਕਿਹਾ ਕਿ ਉਸ ਨੂੰ ਇਹ ਨਹੀਂ ਪਤਾ ਕਿ ਕਰਮਚਾਰੀਆਂ ਦੇ ਬੀਮਾਰ ਹੋਣ ਕਾਰਨ ਕੋਵਿਡ-19 ਹੈ ਜਾਂ ਕੁਝ ਹੋਰ। ਅਮਰੀਕਾ ਦੀ ਡੈਲਟਾ ਏਅਰਲਾਇੰਸ ਅਤੇ ਯੂਨਾਈਟੇਡ ਏਅਰਲਾਇੰਸ ਨੇ ਕਿਹਾ ਕਿ ਕ੍ਰਿਸਮਸ ਦੀ ਪਹਿਲੀ ਸ਼ਾਮ 'ਤੇ ਨਿਰਧਾਰਿਤ ਕਈ ਦਰਜਨ ਉਡਾਣਾਂ ਉਨ੍ਹਾਂ ਨੂੰ ਰੱਦ ਕਰਨੀਆਂ ਪਈਆਂ ਹਨ। ਇਨ੍ਹਾਂ ਏਅਰਲਾਈਨਾਂ ਨੇ ਕਿਹਾ ਕਿ ਓਮੀਕ੍ਰੋਨ ਕਾਰਨ ਉਸ ਦੇ ਇਥੇ ਕਰਮਚਾਰੀਆਂ ਦੀ ਕਮੀ ਹੈ।
ਇਹ ਵੀ ਪੜ੍ਹੋ : NGMA 25 ਦਸੰਬਰ ਤੋਂ 2 ਜਨਵਰੀ ਤੱਕ ਚੰਡੀਗੜ੍ਹ 'ਚ ਕਲਾ ਕੁੰਭ-ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਏਗੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸ਼ਿਨਜਿਆਂਗ ਤੋਂ ਦਰਾਮਦ 'ਤੇ ਰੋਕ ਸੰਬੰਧੀ ਅਮਰੀਕੀ ਕਾਨੂੰਨ ਦੀ ਚੀਨ ਨੇ ਕੀਤੀ ਨਿੰਦਾ
NEXT STORY