ਜੈਤੋ (ਰਘੁਨੰਦਨ ਪਰਾਸ਼ਰ)- ਸੱਭਿਆਚਾਰਕ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ (ਐੱਨ.ਜੀ.ਐੱਮ.ਏ.), ਨਵੀਂ ਦਿੱਲੀ 25 ਦਸੰਬਰ ਤੋਂ 2 ਜਨਵਰੀ, 2022 ਤੱਕ ਚੰਡੀਗੜ੍ਹ 'ਚ ਸਕ੍ਰਾਲ ਦੀ ਪੇਂਟਿੰਗ ਹੇਤੂ ਕਲਾ ਕੁੰਭ ਕਲਾਕਾਰਾਂ ਵਰਕਸ਼ਾਪਾਂ ਦੇ ਆਯੋਜਨ ਨਾਲ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਏਗੀ। ਇਹ ਉਤਸਵ ਭਾਰਤ ਦੀ ਸੁਤੰਤਰਤਾ ਅੰਦੋਲਨ ਦੇ ਗੁੰਮਨਾਮ ਨਾਇਕਾਂ ਦੀਆਂ ਵੀਰਤਾਂ ਦੀਆਂ ਕਹਾਣੀਆਂ ਦੀ ਨੁਮਾਇੰਦਗੀ 'ਤੇ ਆਧਾਰਿਤ ਹੈ। ਇਹ ਰਾਸ਼ਟਰੀ ਮਾਣ ਅਤੇ ਉੱਤਮਤਾ ਨੂੰ ਜ਼ਾਹਰ ਕਰਨ ਦੇ ਮਾਧਿਅਮ ਦੇ ਰੂਪ 'ਚ ਕਲਾ ਦੀ ਸਮਰੱਥਾ ਦਾ ਵਿਸ਼ਲੇਸ਼ਣ ਕਰਦੇ ਹੋਏ ਗਣਤੰਤਰਾ ਦਿਵਸ ਸਮਾਰੋਹ 2022 ਦਾ ਇਕ ਵੱਖ ਅੰਗ ਹੋਣਗੇ।
ਇਹ ਵੀ ਪੜ੍ਹੋ : ਚੰਡੀਗੜ੍ਹ : ਕੋਰੋਨਾ ਦੀ ਦੂਜੀ ਡੋਜ਼ ਨਾ ਲਵਾਉਣ ਵਾਲਿਆਂ ਨੂੰ ਨਹੀਂ ਮਿਲੇਗੀ ਇਨ੍ਹਾਂ ਥਾਵਾਂ 'ਤੇ ਐਂਟਰੀ
ਚੰਡੀਗੜ੍ਹ 'ਚ 25 ਦਸੰਬਰ 2021 ਤੋਂ 2 ਜਨਵਰੀ 2022 ਤੱਕ 75 ਮੀਟਰ ਦੇ ਪੰਜ ਸਕ੍ਰਾਲ ਅਤੇ ਭਾਰਤ ਦੀ ਸਵਦੇਸ਼ੀ ਕਲਾਵਾਂ ਨੂੰ ਦਰਸਾਉਂਦਿਆਂ ਹੋਰ ਮਹੱਤਵਪੂਰਨ ਪੇਂਟਿੰਗਾਂ ਨੂੰ ਤਿਆਰ ਕਰਨ ਲਈ ਕਲਾਕਾਰ ਵਰਕਸ਼ਾਪਾਂ ਦਾ ਆਯੋਜਨ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਕੀਤਾ ਜਾ ਰਿਹਾ ਹੈ। ਕਲਾਕ੍ਰਿਤੀਆਂ ਵਿਭਿੰਨ ਕਲਾਂ ਰੂਪਾਂ ਦਾ ਪ੍ਰਤੀਬਿੰਬ ਹੋਣਗੀਆਂ ਜੋ ਰਵਾਇਤੀ ਅਤੇ ਆਧੁਨਿਕ ਦਾ ਇਕ ਵਿਲੱਖਣ ਸੁਮੇਲ ਬਣਾਉਂਦੀਆਂ ਹਨ। ਭਾਰਤ ਦੇ ਸੰਵਿਧਾਨ 'ਚ ਰਚਨਾਤਮਕ ਦ੍ਰਿਸ਼ਟਾਂਤਾਂ ਤੋਂ ਵੀ ਪ੍ਰੇਰਣਾ ਲਈ ਜਾਵੇਗੀ, ਜਿਸ 'ਚ ਨੰਦਲਾਲ ਬੋਸ ਅਤੇ ਉਨ੍ਹਾਂ ਦੀ ਟੀਮ ਵੱਲ਼ੋਂ ਦਰਸਾਏ ਗਏ ਕਲਾਤਮਕ ਤੱਤਾਂ ਦਾ ਇਕ ਵਿਸ਼ੇਸ਼ ਸਥਾਨ ਹੈ।
ਇਹ ਵੀ ਪੜ੍ਹੋ :ਸ਼ਿਨਜਿਆਂਗ ਤੋਂ ਦਰਾਮਦ 'ਤੇ ਰੋਕ ਸੰਬੰਧੀ ਅਮਰੀਕੀ ਕਾਨੂੰਨ ਦੀ ਚੀਨ ਨੇ ਕੀਤੀ ਨਿੰਦਾ
ਚੰਡੀਗੜ੍ਹ 'ਚ ਲੱਦਾਖ, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਰਾਜਸਥਾਨ ਆਦਿ ਦੀਆਂ ਬਹਾਦੁਰੀਆਂ ਦੀਆਂ ਗਥਾਵਾਂ ਨੂੰ ਕਲਾਮਤਕ ਦ੍ਰਿਸ਼ਟੀਕੋਣ ਨਾਲ ਦਰਸਾਈਆਂ ਜਾਣਗੀਆਂ, ਜੋ ਫੜ, ਪਿਚਵਈ, ਕਲਮਕਾਰੀ, ਮੰਦਾਨਾ ਅਤੇ ਵਾਰਲਿਟੋ ਆਦਿ ਵਰਗੇ ਸਵਦੇਸ਼ੀ ਰੂਪਾਂ 'ਚ ਹਨ। ਸਕ੍ਰਾਲ ਸਮਕਾਲੀ ਦ੍ਰਿਸ਼ਟੀਕੋਣਾਂ ਨੂੰ ਵੀ ਪ੍ਰਤੀਬਿੰਬਿਤ ਕਰਨਗੇ ਜੋ ਭਾਰਤ ਦੀ ਅਮੀਰ ਸੱਭਿਆਚਾਰਕ ਅਤੇ ਕਲਾਤਮਕ ਵਿਰਾਸਤ ਦੇ ਤੱਤ ਨੂੰ ਪ੍ਰਦਰਸ਼ਿਤ ਕਰਨਗੇ, ਨਾਲ ਹੀ ਸਾਡੇ ਗੁੰਮਨਾਮ ਨਾਇਕਾਂ ਦੀਆਂ ਮਹਾਨ ਕੁਰਬਾਨੀਆਂ ਅਤੇ ਯੋਗਦਾਨ ਦਾ ਵਿਸ਼ਲੇਸ਼ਣ ਵੀ ਕਰਨਗੇ।
ਇਹ ਵੀ ਪੜ੍ਹੋ : ਲੁਧਿਆਣਾ ਧਮਾਕੇ 'ਚ ਜ਼ਖਮੀ ਹੋਏ ਲੋਕਾਂ ਦਾ ਹਾਲ ਜਾਣਨ ਪਹੁੰਚੇ ਸੁਖਬੀਰ ਬਾਦਲ, ਨਿਸ਼ਾਨੇ 'ਤੇ ਪੰਜਾਬ ਸਰਕਾਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪੰਜਾਬ ਸਰਕਾਰ ਵੱਲੋਂ 27 ਦਸੰਬਰ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ’ਚ ਸਥਾਨਕ ਛੁੱਟੀ ਦਾ ਐਲਾਨ
NEXT STORY