ਕੈਨਬਰਾ-ਭਾਰਤ 'ਚ ਆਸਟ੍ਰੇਲੀਆ ਦੇ ਕਈ ਅਜਿਹੇ ਨਾਗਰਿਕ ਆਸਟ੍ਰੇਲੀਆਈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਕ ਉਡਾਣ ਤੋਂ ਸ਼ੁੱਕਰਵਾਰ ਨੂੰ ਸਵੇਦਸ਼ ਨਹੀਂ ਸਕਣਗੇ ਕਿਉਂਕਿ ਉਹ ਜਾਂ ਤਾਂ ਕੋਵਿਡ-19 ਨਾਲ ਇਨਫੈਕਟਿਡ ਸਨ ਜਾਂ ਉਨ੍ਹਾਂ ਦੇ ਬਾਰੇ 'ਚ ਖਦਸ਼ਾ ਸੀ ਕਿ ਉਹ ਕਿਸੇ ਇਨਫੈਕਟਿਡ ਵਿਅਕਤੀ ਦੇ ਸੰਪਰਕ 'ਚ ਆਏ ਹਨ। ਇਸ ਗੱਲ ਦੀ ਜਾਣਕਾਰੀ ਇਕ ਚੋਟੀ ਦੇ ਆਸਟ੍ਰੇਲੀਆਈ ਡਿਪਲੋਮੈਟ ਨੇ ਦਿੱਤੀ।
ਇਹ ਵੀ ਪੜ੍ਹੋ-ਕੈਲਗਰੀ ’ਚ ਪੰਜਾਬੀ ਸਮੇਤ 3 ਗ੍ਰਿਫਤਾਰ , 30 ਲੱਖ ਡਾਲਰ ਦਾ ਨਸ਼ਾ ਬਰਾਮਦ
ਭਾਰਤ 'ਚ ਕੋਵਿਡ-19 ਸਿਹਤ ਸੰਕਟ ਦੇ ਕਾਰਣ ਦੋ ਹਫਤਿਆਂ ਦੇ ਪਾਬੰਦੀਸ਼ੁਦਾ ਬਾਅਦ ਆਸਟ੍ਰੇਲੀਆਈ ਸਰਕਾਰ ਨੇ ਭਾਰਤ 'ਚ ਫਸੇ ਆਪਣੇ ਨਾਗਰਿਕਾਂ ਦੀ ਸਵਦੇਸ਼ ਵਾਪਸੀ ਲਈ ਉਡਾਣਾਂ ਸ਼ੁੱਕਰਵਾਰ ਨੂੰ ਫਿਰ ਤੋਂ ਸ਼ੁਰੂ ਕਰ ਦਿੱਤੀਆਂ। ਭਾਰਤ 'ਚ ਆਸਟ੍ਰੇਲੀਆਈ ਹਾਈ ਕਮਿਸ਼ਨਰ ਬੈਰੀ ਓ ਫੈਰੇਲ ਦੇ ਹਵਾਲੇ ਤੋਂ ਕਿਹਾ ਕਿ ਸ਼ੁੱਕਰਵਾਰ ਨੂੰ ਪਹਿਲੀ ਉਡਾਣ 'ਚ ਕਈ ਯਾਤਰੀਆਂ ਨੂੰ ਸਵਾਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਕੋਵਿਡ-19 ਜਾਂਚ 'ਚ ਉਨ੍ਹਾਂ ਦੇ ਇਨਫੈਕਟਿਡ ਹੋਣ ਦਾ ਪਤਾ ਚੱਲਿਆ।
ਇਹ ਵੀ ਪੜ੍ਹੋ-ਪੰਜਾਬ 'ਚ ਕੋਰੋਨਾ ਦੇ ਵਿਗੜੇ ਹਾਲਾਤ ਦਰਮਿਆਨ ਕੈਪਟਨ ਨੇ ਪੰਜਾਬੀਆਂ ਨੂੰ ਕੀਤੀ ਇਹ ਖਾਸ ਅਪੀਲ
ਓ ਫੈਰੇਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਉਡਾਣ 'ਚ ਜਾਣਾ ਨਿਰਧਾਰਿਤ ਸੀ ਉਨ੍ਹਾਂ ਸਾਰਿਆਂ ਨੂੰ ਹੋਟਲ 'ਚ ਰੱਖਿਆ ਗਿਆ ਸੀ ਜਿਸ ਦਾ ਖਰਚਾ ਸਰਕਾਰੀ ਕਵਾਨਟਾਸ ਏਅਰਵੇਜ਼ ਵੱਲੋਂ ਚੁੱਕਿਆ ਗਿਆ ਸੀ ਤਾਂ ਕਿ ਉਹ ਉਡਾਣ ਤੋਂ ਪਹਿਲਾਂ ਹੀ ਜਾਂਚ 'ਚੋਂ ਲੰਘ ਸਕਣ ਅਤੇ ਦੂਜੇ ਦੌਰ ਦੀ ਜਾਂਚ ਰਿਪੋਰਟ ਅਜੇ ਨਹੀਂ ਆਈ ਹੈ। ਹਾਈ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਸਾਰੇ ਯਾਤਰੀਆਂ ਨੂੰ ਆਸਟ੍ਰੇਲੀਆ ਵਾਪਸ ਜਾਣ ਲਈ ਲੋੜੀਂਦੇ ਜਾਂਚ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ-ਬ੍ਰਿਟੇਨ 'ਚ ਕੋਰੋਨਾ ਦੇ ਇਸ ਵੈਰੀਐਂਟ ਕਾਰਣ ਮਾਮਲਿਆਂ 'ਚ ਹੋਇਆ ਦੁੱਗਣਾ ਵਾਧਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਗਾਜ਼ਾ ਪੱਟੀ ਤੋਂ ਇਜ਼ਰਾਇਲ 'ਤੇ ਦਾਗੇ ਗਏ 1800 ਰਾਕੇਟ
NEXT STORY