ਜਲੰਧਰ- ਪੰਜਾਬ 'ਚ ਕੋਰੋਨਾ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਪਹਿਲਾਂ ਹੀ ਪੰਜਾਬ 'ਚ ਮਿੰਨੀ ਲਾਕਡਾਊਨ ਲਾਇਆ ਹੋਇਆ ਹੈ ਤਾਂ ਜੋ ਕੋਰੋਨਾ ਦੇ ਕੇਸਾਂ ਨਾਲ ਨਜਿੱਠਿਆ ਜਾ ਸਕੇ। ਕੋਰੋਨਾ ਦੇ ਵਧਦੇ ਕੇਸਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫੇਸਬੁੱਕ 'ਤੇ ਫਿਰ ਲਾਈਵ ਹੋਏ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਕੋਰੋਨਾ ਤੋਂ ਬਚਾਅ ਰੱਖਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਬੀਮਾਰ ਹੋਣ 'ਤੇ ਜਲਦ ਤੋਂ ਜਲਦ ਡਾਕਟਰ ਨਾਲ ਸੰਪਰਕ ਕਰਨ। ਨਾਲ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਹਿਲਾਂ ਕੋਰੋਨਾ ਮਹਾਮਾਰੀ ਸ਼ਹਿਰਾਂ 'ਚ ਸੀ ਅਤੇ ਹੁਣ ਪਿੰਡਾਂ 'ਚ ਵੀ ਆਪਣੇ ਪੈਰ ਪਸਾਰ ਚੁੱਕੀ ਹੈ ਅਤੇ ਲਗਾਤਾਰ ਕੇਸਾਂ ਦੇ ਮਾਮਲੇ 'ਚ ਵਾਧਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਪਿੰਡਾਂ 'ਚ ਠੀਕਰੀ ਪਹਿਰਾ ਲਾਓ ਅਤੇ ਬਾਹਰੀਂ ਲੋਕਾਂ ਨੂੰ ਦਾਖਲ ਨਾ ਹੋਣ ਦਿਓ।
ਇਹ ਵੀ ਪੜ੍ਹੋ-ਬ੍ਰਿਟੇਨ 'ਚ ਕੋਰੋਨਾ ਦੇ ਇਸ ਵੈਰੀਐਂਟ ਕਾਰਣ ਮਾਮਲਿਆਂ 'ਚ ਹੋਇਆ ਦੁੱਗਣਾ ਵਾਧਾ
ਉਨ੍ਹਾਂ ਨੇ ਲਾਈਵ ਹੋ ਕੇ ਕਿਹਾ ਕਿ ਇਹ ਅੱਜ ਬਹੁਤ ਖੁਸ਼ੀ ਦੀ ਖਬਰ ਹੈ ਕਿ ਕਣਕ ਦੀ ਫਸਲ ਪੂਰੀ ਆ ਚੁੱਕੀ ਹੈ ਅਤੇ ਇਸ ਵਾਰ ਪਿਛਲੇ ਸਾਲ ਨਾਲੋਂ 129 ਟਨ ਤੋਂ 132 ਲੱਖ ਟਨ 'ਤੇ ਪਹੁੰਚ ਚੁੱਕੇ ਹਾਂ। ਪਿਛਲੇ ਸਾਲ ਜਿਥੇ ਕਿਸਾਨਾਂ ਨੇ 24 ਹਜ਼ਾਰ ਕਰੋੜ ਰੁਪਏ ਕਮਾਏ ਸਨ ਉਥੇ ਇਸ ਵਾਰ 26 ਹਜ਼ਾਰ ਕਰੋੜ ਰੁਪਏ ਕਮਾਏ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਇਸ ਵੇਲੇ ਪੰਜਾਬ 'ਚ 4 ਲੱਖ 75 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਸਿਰਫ ਕੱਲ ਦੇ ਦਿਨ ਹੀ 8400 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੇ ਤਿੰਨ ਲੈਵਲ ਹੁੰਦੇ ਹਨ।
ਇਹ ਵੀ ਪੜ੍ਹੋ-ਕੋਰੋਨਾ ਟੀਕਾ ਲਵਾ ਚੁੱਕੇ ਲੋਕ ਬਿਨਾਂ ਮਾਸਕ ਨਿਕਲ ਸਕਦੇ ਹਨ ਬਾਹਰ
ਪਹਿਲਾਂ ਲੈਵਲ ਦੌਰਾਨ ਤੁਹਾਨੂੰ ਡਾਕਟਰ ਕਹਿੰਦੇ ਹਨ ਕਿ ਤੁਸੀਂ ਘਰ 'ਚ ਰਹਿ ਕੇ ਦਵਾਈ ਲੈ ਕੇ ਠੀਕ ਹੋ ਸਕਦੇ ਹੋ। ਦੂਜੇ ਲੈਵਲ ਦਰਮਿਆਨ ਆਕਸੀਜਨ ਘਟਣ ਕਾਰਣ ਤੁਹਾਨੂੰ ਹਸਪਤਾਲ ਜਾਣਾ ਪੈਂਦਾ ਹੈ ਅਤੇ ਤੀਸਰੇ ਲੈਵਲ ਦੌਰਾਨ ਤੁਹਾਨੂੰ ਫਿਰ ਦਾਖਲ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਹਰ ਹਸਪਤਾਲ 'ਚ ਬੈੱਡ ਰੱਖੇ ਹਨ। ਲੈਵਲ 2 ਦੇ ਬੈੱਡ ਤਾਂ ਤਰਕੀਬਨ ਅੱਧੇ ਇਸਤੇਮਾਲ ਹੋ ਚੁੱਕੇ ਹਨ ਅਤੇ ਲੈਵਲ 3 ਦੇ ਬੈੱਡਾਂ ਦਾ 90 ਫੀਸਦੀ ਇਸਤੇਮਾਲ ਹੋ ਚੁੱਕਿਆ ਤਾਂ ਅਤੇ ਸਾਨੂੰ 2 ਹਜ਼ਾਰ ਹੋਰ ਬੈੱਡ ਲਾਉਣੇ ਪਏ ਹਨ।
ਇਹ ਵੀ ਪੜ੍ਹੋ-ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵੀ 50 ਫੀਸਦੀ ਮਰੀਜ਼ਾਂ ਨੂੰ ਹੋ ਰਿਹੈ ਹਾਰਟ ਅਟੈਕ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਰਾਜਿੰਦਰਾ ਹਸਪਤਾਲ ਫਿਰ ਸਵਾਲਾਂ ਦੇ ਘੇਰੇ 'ਚ, ਹੁਣ ਕੋਵਿਡ ਸੈਂਟਰ 'ਚੋਂ ਚੋਰੀ ਹੋਏ 'ਮਹਿੰਗੇ ਟੀਕੇ'
NEXT STORY