ਕਾਬੁਲ - ਅਫਗਾਨਿਸਤਾਨ ਦੇ ਕਾਬੁਲ ਏਅਰਪੋਰਟ ਦੇ ਗੇਟ 'ਤੇ ਵੱਡਾ ਧਮਾਕਾ ਹੋ ਗਿਆ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਦੇ ਜਖ਼ਮੀ ਹੋਣ ਦਾ ਖਦਸ਼ਾ ਜਤਾਇਆ ਜਾ ਰਹੀ ਹੈ ਅਤੇ ਕਈ ਬੱਚਿਆਂ ਸਮੇਤ 13 ਲੋਕਾਂ ਦੇ ਮਾਰੇ ਦੀ ਖ਼ਬਰ ਹੈ, ਜਿਨ੍ਹਾਂ ਵਿੱਚ ਕਈ ਅਮਰੀਕੀ ਨਾਗਰਿਕ ਵੀ ਸ਼ਾਮਲ ਹਨ। ਧਮਾਕੇ ਤੋਂ ਬਾਅਦ ਕਾਬੁਲ ਏਅਰਪੋਰਟ 'ਤੇ ਭਾਜੜ ਮੱਚ ਗਈ ਹੈ। ਤਾਲਿਬਾਨ ਦੇ ਅਫਗਾਨਿਸਤਾਨ 'ਤੇ ਕਬਜ਼ਾ ਜਮਾਏ ਜਾਣ ਤੋਂ ਬਾਅਦ ਉੱਥੋ ਵੱਡੀ ਗਿਣਤੀ ਵਿੱਚ ਲੋਕ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਵਿੱਚ ਹਨ। ਅਮਰੀਕਾ, ਬ੍ਰਿਟੇਨ ਸਮੇਤ ਕਈ ਦੇਸ਼ਾਂ ਨੇ ਅੱਜ ਸਵੇਰੇ ਹੀ ਹਮਲੇ ਦੀ ਚਿਤਾਵਨੀ ਦਿੱਤੀ ਸੀ।
ਇਹ ਵੀ ਪੜ੍ਹੋ - ਅਫਗਾਨਿਸਤਾਨ: ਸਾਬਕਾ ਰਾਸ਼ਟਰਪਤੀ ਹਾਮਿਦ ਕਰਜਈ ਨੂੰ ਤਾਲਿਬਾਨ ਨੇ ਕੀਤਾ ਨਜ਼ਰਬੰਦ, ਕਾਰ ਵੀ ਜ਼ਬਤ
ਕਾਬੁਲ ਏਅਰਪੋਰਟ 'ਤੇ ਹੋਏ ਧਮਾਕੇ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਗਿਆ ਹੈ। ਅਮਰੀਕੀ ਰੱਖਿਆ ਮੰਤਰਾਲਾ ਨੇ ਅੱਤਵਾਦੀ ਬਲਾਸਟ ਦੀ ਪੁਸ਼ਟੀ ਕੀਤੀ ਹੈ। ਧਮਾਕੇ ਤੋਂ ਬਾਅਦ ਹੁਣ ਉੱਥੋ ਲੋਕਾਂ ਨੂੰ ਕੱਢੇ ਜਾ ਰਹੇ ਅਭਿਆਨਾਂ 'ਤੇ ਅਸਰ ਪੈਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਮਰੀਕਾ, ਬ੍ਰਿਟੇਨ ਅਤੇ ਆਸਟਰੇਲੀਆ ਸਮੇਤ ਤਮਾਮ ਦੇਸ਼ਾਂ ਵਲੋਂ ਪਹਿਲਾਂ ਹੀ ਹਮਲੇ ਦੀ ਚਿਤਾਵਨੀ ਦੇ ਦਿੱਤੀ ਗਈ ਸੀ ਅਤੇ ਆਪਣੇ ਨਾਗਰਿਕਾਂ ਨੂੰ ਕਿਹਾ ਸੀ ਕਿ ਉਹ ਏਅਰਪੋਰਟ ਤੋਂ ਦੂਰ ਚਲੇ ਜਾਣ।
ਕਾਬੁਲ ਏਅਰਪੋਰਟ 'ਤੇ ਕੰਟਰੋਲ ਲਈ ਤਾਲਿਬਾਨ, ਤੁਰਕੀ ਅਤੇ ਅਮਰੀਕਾ ਵਿੱਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਤਾਲਿਬਾਨ ਦੀ ਧਮਕੀ ਤੋਂ ਪਹਿਲਾਂ ਅਮਰੀਕਾ ਖੁਦ ਪੂਰੀ ਤਰ੍ਹਾਂ ਅਫਗਾਨਿਸਤਾਨ ਛੱਡਣ ਦਾ ਮਨ ਬਣਾ ਚੁੱਕਿਆ ਹੈ। ਕਈ ਨਾਟੋ ਦੇਸ਼ ਵੀ ਅਜਿਹਾ ਹੀ ਕਰਨ ਜਾ ਰਹੇ ਹਨ, ਅਜਿਹੇ ਵਿੱਚ ਹੁਣ ਸਭ ਤੋਂ ਵੱਡਾ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਇਨ੍ਹਾਂ ਤੋਂ ਬਾਅਦ ਕਾਬੁਲ ਏਅਰਪੋਰਟ ਦਾ ਕੰਟਰੋਲ ਕਿਸ ਦੇ ਕੋਲ ਰਹੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੋਨ ਤਮਗੇ ਨਾਲ ਕਰਾਂਗੇ ਸਨਮਾਨ- ਹਰਮੀਤ ਸਿੰਘ ਭਕਨਾ
NEXT STORY