ਦਿ ਹੇਗ-'ਕੇ.ਐੱਲ.ਐੱਮ. ਬੈਗੇਜ ਹੈਂਡਲਰਸ' ਦੇ ਇਕ ਸਮੂਹ ਦੇ ਕੰਮ ਦੇ ਹਾਲਾਤ ਅਤੇ ਕਰਮਚਾਰੀਆਂ ਦੀ ਕਮੀ ਦੇ ਵਿਰੋਧ 'ਚ ਕਈ ਘੰਟਿਆਂ ਲਈ ਹੜਤਾਲ 'ਤੇ ਜਾਣ ਕਾਰਨ ਐਮਸਟਰਡਮ ਦੇ ਸ਼ਿਫ਼ੋਲ ਹਵਾਈ ਅੱਡੇ 'ਤੇ ਕਈ ਉਡਾਣਾਂ ਨੂੰ ਰੱਦ ਕਰਨ ਦਿੱਤਾ ਗਿਆ ਅਤੇ ਕੁਝ 'ਚ ਦੇਰੀ ਹੋਈ। 'ਕੇ.ਐੱਲ.ਐੱਮ. ਬੈਗੇਜ ਹੈਂਡਲਰਸ' ਦੀ ਹੜਤਾਲ ਸਕੂਲ ਦੀਆਂ ਛੁੱਟੀਆਂ ਦੇ ਪਹਿਲੇ ਦਿਨ ਹੋਈ।
ਇਹ ਵੀ ਪੜ੍ਹੋ : ਬਾਜ਼ਾਰ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਸੇਬੀ ਨੇ 4 ਇਕਾਈਆਂ ’ਤੇ ਲਗਾਇਆ 40 ਲੱਖ ਦਾ ਜੁਰਮਾਨਾ
ਹੜਤਾਲ ਅਜਿਹੇ ਸਮੇਂ ਹੋਈ ਜਦ ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਲੋਕ ਆਪਣੇ ਪਰਿਵਾਰਾਂ ਨਾਲ ਛੁੱਟੀਆਂ ਮਨਾਉਣ ਜਾ ਰਹੇ ਸਨ। ਹਾਲਾਂਕਿ ਇਹ ਹੜਤਾਲ ਦੁਪਹਿਰ ਦੇ ਕਰੀਬ ਖ਼ਤਮ ਹੋ ਗਈ ਪਰ ਇਸ ਨਾਲ ਉਡਾਣਾਂ 'ਚ ਦੇਰੀ ਹੋਈ। ਕੇ.ਐੱਲ.ਐੱਮ. ਦੇ ਇਕ ਬਿਆਨ 'ਚ ਕਿਹਾ ਕਿ ਹੜਤਾਲ ਕਾਰਨ ਛੁੱਟੀਆਂ 'ਚ ਸਾਡੇ ਲਈ ਚੰਗੀ ਸ਼ੁਰੂਆਤ ਨਹੀਂ ਰਹੀ। ਇਸ 'ਚ ਕਿਹਾ ਗਿਆ ਹੈ ਕਿ ਬੈਗੇਜ ਸੰਚਾਲਕਾਂ ਵੱਲੋਂ ਕੇ.ਐੱਲ.ਐੱਮ. ਪ੍ਰਬੰਧਨ ਨਾਲ ਗੱਲਬਾਤ ਕਰਨ ਤੋਂ ਬਾਅਦ ਹੜਤਾਲ ਖਤਮ ਹੋਈ। ਇਸ 'ਚ ਕਿਹਾ ਗਿਆ ਹੈ ਕਿ ਅਸੀਂ ਯਕੀਨੀ ਤੌਰ 'ਤੇ ਆਉਣ ਵਾਲੇ ਸਮੇਂ 'ਚ ਇਨ੍ਹਾਂ ਮੁੱਦਿਆਂ 'ਤੇ ਗੱਲਬਾਤ ਜਾਰੀ ਰੱਖਾਂਗੇ।
ਇਹ ਵੀ ਪੜ੍ਹੋ : ਜਾਪਾਨ 'ਚ ਸੈਲਾਨੀਆਂ ਨਾਲ ਭਰੀ ਕਿਸ਼ਤੀ ਡੁੱਬੀ, 26 ਲਾਪਤਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਗਲਾਸਗੋ: ਕੌਂਸਲ ਜਨਰਲ ਆਫ਼ ਇੰਡੀਆ ਵੱਲੋਂ ਲਾਏ ਕੈਂਪ ਦਾ ਸੈਂਕੜੇ ਲੋਕਾਂ ਨੇ ਲਾਹਾ ਲਿਆ
NEXT STORY