ਓਨਟਾਰੀਓ, (ਬਿਊਰੋ)— ਓਨਟਾਰੀਓ ਸਰਕਾਰ ਨੇ ਸ਼ੌਪੀਫਾਈ ਇਨਕਾਰਪੋਰੇਸ਼ਨ ਦੇ ਈ-ਕਾਮਰਸ ਪਲੇਟਫਾਰਮ ਨੂੰ ਮੈਰੀਜੁਆਨਾ ਦੀ ਆਨਲਾਈਨ ਅਤੇ ਸਟੋਰਾਂ ਵਿਚ ਵਿੱਕਰੀ ਵਜੋਂ ਵਰਤਣ ਲਈ ਇੱਕ ਸਮਝੌਤਾ ਕੀਤਾ ਹੈ। ਅਜਿਹਾ ਕਰਕੇ ਉਹ ਮੈਰੀਜੁਆਨਾ ਦੇ ਇੱਕਮਾਤਰ ਵਿਕਰੇਤਾ ਬਣਨ ਦੀ ਆਪਣੀ ਯੋਜਨਾ ਨੂੰ ਲਾਗੂ ਕਰਨਾ ਚਾਹੁੰਦੇ ਹਨ।
ਓਨਟਾਰੀਓ ਕੈਨਾਬਿਸ ਰੀਟੇਲ ਕਾਰਪੋਰੇਸ਼ਨ (ਓ. ਸੀ. ਆਰ. ਸੀ.), ਜੋ ਕਿ ਓਨਟਾਰੀਓ ਦੇ ਲੀਕਰ ਕੰਟਰੋਲ ਬੋਰਡ ਦੀ ਸਬਸਿਡਰੀ ਹੈ, ਓਟਵਾ ਸਥਿਤ ਕੰਪਨੀ ਦੇ ਆਨਲਾਈਨ ਸਟੋਰ ਸਾਫਟਵੇਅਰ ਨੂੰ ਆਪਣੇ ਆਨਲਾਈਨ ਅਤੇ ਮੋਬਾਈਲ ਸੇਲਜ਼ ਪੋਰਟਲ ਵਜੋਂ ਵਰਤੇਗੀ। ਐੱਲ. ਸੀ. ਬੀ. ਓ. ਦੇ ਪ੍ਰੈਜ਼ੀਡੈਂਟ ਅਤੇ ਸੀ. ਈ. ਓ. ਜਾਰਜ ਸੋਲੀਆਸ ਨੇ ਕਿਹਾ ਕਿ ਸਾਡੀ ਮੁੱਖ ਤਰਜੀਹ ਫੈਡਰਲ ਸਰਕਾਰ ਵੱਲੋਂ ਮੈਰੀਜੁਆਨਾ ਨੂੰ ਕਾਨੂੰਨੀ ਦਾਇਰੇ ਵਿਚ ਲਿਆਉਣ ਤੋਂ ਬਾਅਦ ਇਸ ਦੀ ਸੇਫ ਅਤੇ ਜਾਇਜ਼ ਰੀਟੇਲਿੰਗ ਲਈ ਖਰੜਾ ਤਿਆਰ ਕਰਨਾ ਹੈ।
ਜ਼ਿਕਰਯੋਗ ਹੈ ਕਿ ਸ਼ੌਪੀਫਾਈ ਦੀ ਤਕਨਾਲੋਜੀ ਬ੍ਰਿੱਕ ਐਂਡ ਮੌਰਟਾਰ ਸਟੋਰਜ਼ ਆਦਿ ਵਿਚ ਵੀ ਹੋਵੇਗੀ। ਓ. ਸੀ. ਆਰ. ਸੀ. ਦਾ ਕਹਿਣਾ ਹੈ ਕਿ ਓਨਟਾਰੀਅਨਜ਼ ਕੋਲ ਪ੍ਰੋਡਕਟ ਦੀ ਸਾਰੀ ਜਾਣਕਾਰੀ, ਗਾਈਡਲਾਈਨਜ਼ ਤੇ ਸੋਸ਼ਲ ਰਿਸਪਾਂਸੀਬਿਲਿਟੀ ਜਾਣਕਾਰੀ ਆਦਿ ਸਭ ਕੁਝ ਹੋਵੇਗਾ। ਇਹ ਸਭ ਫੈਡਰਲ ਸਰਕਾਰ ਦੇ ਪ੍ਰਾਵਧਾਨਾਂ ਅਨੁਸਾਰ ਸਟੋਰ ਅਤੇ ਆਨਲਾਈਨ ਮਿਲਿਆ ਕਰੇਗਾ।
ਆਨਲਾਈਨ ਵਿੱਕਰੀ ਤੋਂ ਇਲਾਵਾ ਓਨਟਾਰੀਓ 40 ਸਟੋਰ ਵੀ ਖੋਲ੍ਹੇਗਾ ਅਤੇ 2020 ਦੇ ਅੰਤ ਤਕ ਇਨ੍ਹਾਂ ਦੀ ਗਿਣਤੀ 150 ਤਕ ਹੋਣ ਦੀ ਉਮੀਦ ਹੈ। ਸਰਕਾਰੀ ਏਜੰਸੀ ਵੱਲੋਂ ਸ਼ੌਪੀਫਾਈ ਦੇ ਪਲੇਟਫਾਰਮ ਨੂੰ ਇਨਵੈਨਟਰੀ, ਅਕਾਊਂਟਿੰਗ ਅਤੇ ਹਿਊਮਨ ਰਿਸੋਰਸਿਜ਼ ਆਪਰੇਸ਼ਨਜ਼ ਲਈ ਵੀ ਵਰਤਿਆ ਜਾਵੇਗਾ। ਓਨਟਾਰੀਓ ਵਿਚ ਮੈਰੀਜੁਆਨਾ ਸਰਕਾਰ ਵੱਲੋਂ ਆਨਲਾਈਨ ਕੀਤੀ ਜਾਣ ਵਾਲੀ ਵਿੱਕਰੀ ਤੇ ਗਿਣੇ-ਚੁਣੇ ਸਟੋਰਾਂ 'ਤੇ ਹੀ ਮਿਲਿਆ ਕਰੇਗੀ ਜਦੋਂਕਿ ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ, ਵਿਚ ਪ੍ਰਾਈਵੇਟ ਤੌਰ 'ਤੇ ਵੀ ਮੈਰੀਜੁਆਨਾ ਮਿਲ ਸਕਿਆ ਕਰੇਗੀ।
ਡਰੋਨ ਹਮਲੇ 'ਚ ਪਾਕਿਸਤਾਨੀ ਤਾਲਿਬਾਨ ਦੇ ਸਰਗਨਾ ਖਾਲਿਦ ਮਹਿਸੂਦ ਦੀ ਮੌਤ
NEXT STORY