ਪੇਸ਼ਾਵਰ— ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਪਿਛਲੇ ਹਫਤੇ ਅਮਰੀਕੀ ਡਰੋਨ ਹਮਲੇ 'ਚ ਉਸ ਦੇ ਦੂਜੇ ਨੰਬਰ ਦੇ ਸਰਗਨਾ ਖਾਲਿਦ ਮਹਿਸੂਦ ਦੀ ਮੌਤ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਉਸ ਦੀ ਥਾਂ ਨਵੇਂ ਵਿਅਕਤੀ ਦੀ ਨਿਯੁਕਤੀ ਕੀਤੀ ਗਈ ਹੈ। ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਨਾਲ ਲਗਦੇ ਅਫਗਾਨਿਸਤਾਨ ਦੇ ਪਕਤਿਕਾ ਸੂਬੇ 'ਚ ਪਿਛਲੇ ਹਫਤੇ ਵੀਰਵਾਰ ਨੂੰ ਦੋ ਸ਼ੱਕੀ ਅਮਰੀਕੀ ਮਿਜ਼ਾਇਲ ਹਮਲਿਆਂ 'ਚ ਅੱਤਵਾਦੀ ਨੇਤਾ ਖਾਲਿਦ ਮਹਿਸੂਦ ਦੀ ਮੌਤ ਹੋ ਗਈ। ਉਸ ਨੂੰ 'ਸਜਨਾ' ਨਾਂ ਤੋਂ ਵੀ ਜਾਣਿਆ ਜਾਂਦਾ ਹੈ।
ਪਾਕਿਸਤਾਨੀ ਖੁਫੀਆ ਅਧਿਕਾਰੀਆਂ ਤੇ ਅੱਤਵਾਦੀ ਸੂਤਰਾਂ ਨੇ ਡਰੋਨ ਹਮਲਿਆਂ ਬਾਰੇ ਵੱਖ-ਵੱਖ ਬਿਆਨ ਦਿੱਤੇ ਹਨ। ਪਾਕਿਸਤਾਨੀ ਖੁਫੀਆ ਅਧਿਕਾਰੀਆਂ ਦਾ ਜਿਥੇ ਇਹ ਕਹਿਣਾ ਹੈ ਕਿ ਡਰੋਨ ਹਮਲੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਅਫਗਾਨਿਸਤਾਨ ਦੇ ਪਕਤਿਕਾ ਸੂਬੇ 'ਚ ਹੋਏ ਉਥੇ ਹੀ ਤਹਿਰਕੀ-ਏ-ਤਾਲਿਬਾਨ ਪਾਕਿਸਤਾਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਹਮਲੇ ਪਾਕਿਸਤਾਨ ਦੇ ਉੱਤਰੀ ਵਜੀਰੀਸਤਾਨ ਖੇਤਰ 'ਚ ਹੋਏ। ਤਾਲਿਬਾਨ ਦੇ ਬੁਲਾਰੇ ਮੁਹੰਮਦ ਖਰਾਸਾਨੀ ਨੇ ਕਿਹਾ, 'ਅਸੀਂ ਡਰੋਨ ਹਮਲੇ 'ਚ ਟੀ.ਟੀ.ਪੀ. ਦੇ ਉੱਪ ਪ੍ਰਮੁੱਖ ਖਾਲਿਦ ਮਹਿਸੂਦ ਦੀ ਮੌਤ ਅਸੀਂ ਪੁਸ਼ਟੀ ਕਰਦੇ ਹਾਂ।' ਉਨ੍ਹਾਂ ਕਿਹਾ ਕਿ ਪਾਕਿਤਾਨੀ ਤਾਲਿਬਾਨ ਮੁਖੀ ਮੁੱਲਾ ਫਜ਼ਲੁਲੱਾਹ ਨੇ ਮਹਿਸੂਦ ਦੀ ਮੌਤ ਤੋਂ ਬਾਅਦ ਉਸ ਦੀ ਥਾਂ 'ਤੇ ਮੁਫਤੀ ਨੂਰ ਵਲੀ ਵਲੀ ਨੂੰ ਨਿਯੁਕਤ ਕੀਤਾ ਹੈ।
ਹਵਾਈ ਹਮਲੇ 'ਚ ਬਗਦਾਦੀ ਜ਼ਖਮੀ?
NEXT STORY