ਵਾਸਿੰਗਟਨ, (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੀ ਨਿਊ-ਜਰਸੀ ਸਟੇਟ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ ਨੇ ਵੀਰਵਾਰ ਨੂੰ ਅਮਰੀਕੀ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ ਮਾਸਕ ਪਹਿਨਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਜਿਹੜੇ 7 ਦਿਨ ਉਹ ਕੋਵਿਡ 19 ਨਾਲ ਲੜਦੇ ਆਈ. ਸੀ. ਯੂ ਵਿਚ ਬਿਤਾ ਕੇ ਆਏ ਹਨ, ਉਹ ਬੇਹੱਦ ਮੁਸ਼ਕਲ ਸਮਾਂ ਸੀ। ਉਨ੍ਹਾਂ ਕਿਹਾ ਕਿ ਇਸ ਵਾਇਰਸ ਨੂੰ ਹਲਕੇ ਵਿਚ ਨਾ ਲਓ , ਸਾਨੂੰ ਬਹੁਤ ਗੰਭੀਰਤਾ ਨਾਲ ਧਿਆਨ ਰੱਖਣਾ ਚਾਹੀਦਾ ਹੈ।
ਕ੍ਰਿਸਟੀ ਵ੍ਹਾਈਟ ਹਾਊਸ ਨਾਲ ਸੰਬੰਧ ਰੱਖਣ ਵਾਲੇ ਬਹੁਤ ਸਾਰੇ ਉਨ੍ਹਾਂ ਲੋਕਾਂ ਵਿਚੋਂ ਇਕ ਹਨ, ਜਿਹੜੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕੋਵਿਡ ਦਾ ਸ਼ਿਕਾਰ ਹੋਏ ਸਨ। ਕ੍ਰਿਸਟੀ ਨੇ ਦੱਸਿਆ ਕਿ ਉਹ ਰਾਸ਼ਟਰਪਤੀ ਟਰੰਪ ਦੀਆਂ ਡਿਬੇਟ ਦੇ ਸਬੰਧ ਵਿਚ ਹੋਈਆ ਬਹੁਤ ਸਾਰੀਆਂ ਮੀਟਿੰਗਾਂ ਵਿਚ ਬਿਨਾਂ ਮਾਸਕ ਪਾਏ ਰਹੇ ਹਨ ਅਤੇ ਮਾਸਕ ਨਾ ਪਾਉਣ ਦਾ ਹਰਜ਼ਾਨਾ ਉਹ 7 ਦਿਨ ਤੱਕ ਆਈ. ਸੀ. ਯੂ. ਵਿਚ ਰਹਿ ਕੇ ਭੁਗਤ ਚੁੱਕੇ ਹਨ।
ਚੀਨ ਦੇ ਸਹਾਰੇ FATF ਬਲੈਕ ਲਿਸਟ ਤੋਂ ਬਚਣ ਦੀ ਕੋਸ਼ਿਸ਼ 'ਚ ਜੁਟਿਆ ਪਾਕਿਸਤਾਨ
NEXT STORY