ਰਬਾਤ (ਭਾਸ਼ਾ)- ਮੋਰੱਕੋ ਵਿੱਚ ਸ਼ੁੱਕਰਵਾਰ ਰਾਤ ਨੂੰ ਆਏ ਜ਼ਬਰਦਸਤ ਭੂਚਾਲ ਕਾਰਨ ਘੱਟੋ-ਘੱਟ 820 ਲੋਕਾਂ ਦੀ ਮੌਤ ਹੋ ਗਈ ਅਤੇ ਇਤਿਹਾਸਕ ਸ਼ਹਿਰ ਮਰਾਕੇਸ਼ ਤੋਂ ਲੈ ਕੇ ਐਟਲਸ ਪਹਾੜ 'ਤੇ ਸਥਿਤ ਪਿੰਡਾਂ ਤੱਕ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਦੇਸ਼ ਦੇ ਗ੍ਰਹਿ ਮੰਤਰਾਲਾ ਨੇ ਸ਼ਨੀਵਾਰ ਤੜਕੇ ਦੱਸਿਆ ਕਿ ਭੂਚਾਲ ਕਾਰਨ ਘੱਟੋ-ਘੱਟ 820 ਲੋਕਾਂ ਦੀ ਮੌਤ ਹੋ ਗਈ ਹੈ ਅਤੇ 672 ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਕੈਨੇਡਾ ’ਚ ਵਧੇ ਪੰਜਾਬੀ ਕੁੜੀਆਂ ਦੇ ਜਿਣਸੀ ਸ਼ੋਸ਼ਣ ਦੇ ਮਾਮਲੇ, ਮੁੰਡਿਆਂ ਨੂੰ ਧੱਕਿਆ ਜਾ ਰਹੈ ਡਰੱਗਜ਼ ਦੇ ਧੰਦੇ ’ਚ
ਮੰਤਰਾਲਾ ਨੇ ਕਿਹਾ ਕਿ ਜ਼ਿਆਦਾਤਰ ਨੁਕਸਾਨ ਸ਼ਹਿਰਾਂ ਅਤੇ ਕਸਬਿਆਂ ਤੋਂ ਬਾਹਰ ਹੋਇਆ ਹੈ। ਮੋਰੱਕੋ ਦੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਇਮਾਰਤਾਂ ਢਹਿ-ਢੇਰੀ ਹੋ ਕੇ ਮਲਬੇ 'ਚ ਤਬਦੀਲ ਹੋਈ ਨਜ਼ਰ ਆ ਰਹੀਆਂ ਹਨ ਅਤੇ ਚਾਰੇ ਪਾਸੇ ਧੂੜ ਹੀ ਦਿਖਾਈ ਦੇ ਰਹੀ ਹੈ। ਮੋਰੱਕੋ ਦੇ ਇਤਿਹਾਸਕ ਸ਼ਹਿਰ ਮਰਾਕੇਸ਼ ਦੇ ਚਾਰੇ ਪਾਸੇ ਬਣੀਆਂ ਪ੍ਰਸਿੱਧ ਲਾਲ ਕੰਧਾਂ ਦੇ ਕੁਝ ਹਿੱਸੇ ਨੁਕਸਾਨੇ ਗਏ ਹਨ।
ਇਹ ਵੀ ਪੜ੍ਹੋ: ਖਾਲਿਸਤਾਨੀ ਜਨਮਤ ਸੰਗ੍ਰਹਿ ਤੋਂ ਪਹਿਲਾਂ ਕੈਨੇਡਾ 'ਚ ਇੱਕ ਹੋਰ ਹਿੰਦੂ ਮੰਦਰ ਨੂੰ ਬਣਾਇਆ ਗਿਆ ਨਿਸ਼ਾਨਾ
ਅਮਰੀਕੀ ਭੂ-ਵਿਗਿਆਨਕ ਸਰਵੇਖਣ (ਯੂ.ਐੱਸ.ਜੀ.ਐੱਸ.) ਨੇ ਕਿਹਾ ਕਿ ਰਾਤ 11:11 ਵਜੇ ਆਏ ਭੂਚਾਲ ਦੀ ਸ਼ੁਰੂਆਤੀ ਤੀਬਰਤਾ 6.8 ਸੀ ਅਤੇ ਇਹ ਝਟਕੇ ਕਈ ਸਕਿੰਟਾਂ ਤੱਕ ਜਾਰੀ ਰਹੇ। ਅਮਰੀਕੀ ਏਜੰਸੀ ਨੇ 19 ਮਿੰਟ ਬਾਅਦ 4.9 ਤੀਬਰਤਾ ਦੇ ਝਟਕੇ ਦੀ ਸੂਚਨਾ ਦਿੱਤੀ। ਸ਼ੁੱਕਰਵਾਰ ਨੂੰ ਆਏ ਭੂਚਾਲ ਦਾ ਕੇਂਦਰ ਮਰਾਕੇਸ਼ ਤੋਂ ਲਗਭਗ 70 ਕਿਲੋਮੀਟਰ ਦੱਖਣ ਵਿੱਚ ਅਲ ਹੋਜ਼ ਸੂਬੇ ਦੇ ਇਘਿਲ ਸ਼ਹਿਰ ਵਿੱਚ ਸੀ। ਯੂ.ਐੱਸ.ਜੀ.ਐੱਸ. ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 18 ਕਿਲੋਮੀਟਰ ਦੀ ਡੂੰਘਾਈ 'ਤੇ ਸੀ, ਜਦੋਂ ਕਿ ਮੋਰੱਕੋ ਦੀ ਭੂਚਾਲ ਨਿਗਰਾਨੀ ਏਜੰਸੀ ਦੇ ਅਨੁਸਾਰ, ਇਸ ਦਾ ਕੇਂਦਰ 8 ਕਿਲੋਮੀਟਰ ਦੀ ਡੂੰਘਾਈ 'ਤੇ ਸੀ।
ਇਹ ਵੀ ਪੜ੍ਹੋ: ਜੀ-20 ਸੰਮੇਲਨ ਲਈ ਆਪਣੇ ਪੁੱਤਰ ਨਾਲ ਦਿੱਲੀ ਪਹੁੰਚੇ ਕੈਨੇਡੀਅਨ PM ਜਸਟਿਨ ਟਰੂਡੋ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ ’ਚ ਵਧੇ ਪੰਜਾਬੀ ਕੁੜੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ, ਮੁੰਡਿਆਂ ਨੂੰ ਧੱਕਿਆ ਜਾ ਰਹੈ ਡਰੱਗਜ਼ ਦੇ ਧੰਦੇ ’ਚ
NEXT STORY