ਮੈਕਸੀਕੋ ਸਿਟੀ- ਮੈਕਸੀਕੋ ਵਿਚ ਹਜ਼ਾਰਾਂ ਕਿਸਾਨਾਂ ਨੇ ਲਾ ਬੋਕੀਲਾ ਬੰਨ੍ਹ ਦਾ ਪਾਣੀ ਅਮਰੀਕਾ ਨੂੰ ਦੇਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਕਿਸਾਨ ਡਿਲਿਸ਼ੀਆ ਜ਼ਿਲ੍ਹੇ ਦੇ ਹੈੱਡਰਕੁਆਟਰ ਸਾਹਮਣੇ ਜੁਟੇ।
ਇਹ ਪ੍ਰਦਰਸ਼ਨਨ ਉਸ ਸਮੇਂ ਹੋ ਰਿਹਾ ਹੈ ਜਦ ਮੈਕਸੀਕੋ ਦੇ ਉੱਤਰੀ ਹਿੱਸੇ ਵਿਚ ਸੋਕੇ ਦਾ ਸੰਕਟ ਹੈ।
ਲਾ ਬੋਕੀਲਾ ਬੰਨ੍ਹ ਤੋਂ ਇਸ ਖੇਤਰ ਵਿਚ ਸਿੰਜਾਈ ਲਈ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਮੈਕਸੀਕੋ ਤੋਂ ਅਮਰੀਕਾ ਵਿਚਕਾਰ 1944 ਵਿਚ ਹੋਈ ਸੰਧੀ ਦਾ ਪਾਲਣ ਕਰ ਰਹੇ ਹਨ। ਇਸ ਸੰਧੀ ਤਹਿਤ ਅਮਰੀਕਾ ਦੀ ਨਦੀ ਕੋਲੋਰਾਡੋ ਤੋਂ ਮੈਕਸੀਕੋ ਪਾਣੀ ਲੈਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਮੈਕਸੀਕੋ ਦੇ ਰਾਸ਼ਟਰਪਤੀ ਲੋਪੇਜ ਓਬਰਾਡੋਰ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਚੰਗੇ ਸਬੰਧ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਕਾਰਨ ਕਈ ਵਾਰ ਕਿਸਾਨਾਂ ਵਿਚਕਾਰ ਝੜਪ ਹੋ ਚੁੱਕੀ ਹੈ।
ਪਾਕਿ ਹਿੰਦੂ ਸੰਗਠਨ ਦਾ ਤਿੱਖਾ ਸਵਾਲ- 'ਜੇ UAE ਬਣਾ ਸਕਦੈ ਹਿੰਦੂ ਮੰਦਰ ਤਾਂ ਪਾਕਿਸਤਾਨ ਕਿਉਂ ਨਹੀਂ?'
NEXT STORY