ਇਸਲਾਮਾਬਾਦ— ਪਾਕਿਸਤਾਨ ’ਚ ਸਰਕਾਰੀ ਸੰਸਥਾਵਾਂ ਦੀ ਆਲੋਚਨਾ ਕਰਨ ਵਾਲੇ ਮੀਡੀਆ ਕਰਮਚਾਰੀਆਂ ’ਤੇ ਹਮਲਿਆਂ ਮਾਮਲੇ ਵਧਦੇ ਜਾ ਰਹੇ ਹਨ। ਹਮਲੇ ਦੇ ਵਧਦੇ ਮਾਮਲਿਆਂ ਦਰਮਿਆਨ ਅਣਪਛਾਤੇ ਲੋਕਾਂ ਨੇ ਇਕ ਹੋਰ ਸੀਨੀਅਰ ਪਾਕਿਸਤਾਨੀ ਪੱਤਰਕਾਰ ’ਤੇ ਉਸ ਦੇ ਦਫ਼ਤਰ ਬਾਹਰ ਹਮਲਾ ਕਰ ਦਿੱਤਾ। ‘ਬੋਲ ਟੀਵੀ’ ਦੇ ਪੇਸ਼ਕਾਰ ਸਾਮੀ ਇਬਰਾਹਿਮ ਇਸਲਾਮਾਬਾਦ ਦੇ ਮੈਲੋਡੀ ਇਲਾਕੇ ’ਚ ਆਪਣੇ ਦਫ਼ਤਰ ਦੇ ਬਾਹਰ ਖੜ੍ਹੇ ਸਨ, ਇਸੇ ਦੌਰਾਨ ਕਰੀਬ ਤਿੰਨ ਲੋਕਾਂ ’ਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਬਰਾਹਿਮ ਨੇ ਇਕ ਵੀਡੀਓ ਕਲਿਪ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪਿੱਛੇ ਤੋਂ ਉਨ੍ਹਾਂ ’ਤੇ ਹਮਲਾ ਕਰਨ ਲਈ ਕੋਈ ਆਇਆ ਸੀ।
ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਹਰੇ ਰੰਗ ਦੀ ਰਜਿਸਟਰਡ ਪਲੇਟ ਵਾਲੀ ਇਕ ਕਾਰ ’ਚ ਬੈਠ ਕੇ ਫਰਾਰ ਹੋਣ ਤੋਂ ਪਹਿਲਾਂ ਘਟਨਾ ਦੀ ਵੀਡੀਓ ਵੀ ਬਣਾਈ। ਅਧਿਕਾਰੀਆਂ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਸੂਬੇ ਦੇ ਮਾਲਕੀ ਵਾਲੇ ਵਾਹਨਾਂ ਦੀਆਂ ਰਜਿਸਟਰੇਸ਼ਨ ਪਲੇਟਾਂ ਲਈ ਹਰੇ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: ਘਟਦੀ ਆਬਾਦੀ ਤੋਂ ਪ੍ਰੇਸ਼ਾਨ ਚੀਨ ਜ਼ਿਆਦਾ ਬੱਚੇ ਪੈਦਾ ਕਰਨ ਵਾਲੀਆਂ ਔਰਤਾਂ ਨੂੰ ਦੇ ਰਿਹੈ ‘ਤੋਹਫ਼ੇ’
ਮੌਕੇ ’ਤੇ ਪਹੁੰਚੀ ਪੁਲਸ ਨੇ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ’ਚ ਸੰਘੀ ਜਾਂਚ ਏਜੰਸੀ ਨੇ ਸੋਸ਼ਲ ਮੀਡੀਆ ਮੰਚਾਂ ’ਤੇ ਸਰਕਾਰ ਵਿਰੋਧੀ ਵੀਡੀਓ ਅਤੇ ਬਿਆਨ ਪ੍ਰਸਾਰਿਤ ਕਰਨ ਦੇ ਮਾਮਲਿਆਂ ’ਚ ਇਬਰਾਹਿਮ ਖ਼ਿਲਾਫ਼ ਹਾਲ ਹੀ ’ਚ ਜਾਂਚ ਸ਼ੁਰੂ ਕੀਤੀ ਹੈ। ਇਸ ਤੋਂ ਪਹਿਲਾਂ ਇਸੇ ਮਹੀਨੇ ਅਣਪਛਾਤੇ ਹਮਲਾਵਰਾਂ ਨੇ ਸੀਨੀਅਰ ਪੱਤਰਕਾਰ ਅਯਾਜ਼ ਆਮਿਰ ’ਤੇ ਉਸ ਸਮੇਂ ਹਮਲਾ ਕਰ ਦਿੱਤਾ ਸੀ, ਜਦੋਂ ਉਹ ਲਾਹੌਰ ਸਥਿਤ ਆਪਣੇ ਘਰ ਵਾਪਸ ਜਾ ਰਹੇ ਸਨ। ਸਮਾਚਾਰ ਆਈਨਿਊਜ਼ ਦੇ ਮੁੱਖ ਸੰਪਾਦਕ ਅਹਿਮਦ ਸ਼ਾਹੀਨ ’ਤੇ ਜੂਨ ’ਚ ਅਣਪਛਾਤੇ ਲੋਕਾਂ ਨੇ ਹਮਲਾ ਕੀਤਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਕਾਟਲੈਂਡ: ਰਾਣਾ ਸੇਖੋਂ ਦੇ ਜਿਮ ਨੂੰ ਮਿਲਿਆ "ਸਾਲ ਦਾ ਸਰਵੋਤਮ ਜਿਮ" ਐਵਾਰਡ (ਤਸਵੀਰਾਂ)
NEXT STORY