ਬੀਜਿੰਗ (ਭਾਸ਼ਾ)- ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਨੂੰ ਵਧੇਰੇ ਆਧੁਨਿਕ ਫੋਰਸ ਵਿਚ ਤਬਦੀਲ ਕਰਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਯਤਨਾਂ ਅਧੀਨ ਫੌਜ ਦੇ ਮੁਲਾਜ਼ਮਾਂ ਦੀ ਇਸ ਸਾਲ ਤੋਂ ਤਨਖਾਹ 40 ਫੀਸਦੀ ਵੱਧ ਮਿਲੇਗੀ। ਹਾਂਗਕਾਂਗ ਦੀ 'ਸਾਊਥ ਚਾਈਨਾ ਮਾਰਨਿੰਗ ਪੋਸਟ' ਨੇ ਫੌਜ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਚੀਨ ਦੀ ਫੌਜ ਦੇ ਮੁਲਾਜ਼ਮਾਂ ਦੀ ਤਨਖਾਹ ਵਿਚ ਵਾਧੇ ਬਾਰੇ ਬਾਕਾਇਦਾ ਐਲਾਨ ਜਲਦੀ ਹੀ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ -ਕਈ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੇਣ ਵਾਲੇ ਭਾਰਤ ਨੂੰ ਅਮਰੀਕਾ ਨੇ ਦੱਸਿਆ ‘ਸੱਚਾ ਦੋਸਤ’
ਇਸ ਵਿਚ ਕਿਹਾ ਗਿਆ ਹੈ ਕਿ ਤਨਖਾਹ ਵਿਚ 40 ਫੀਸਦੀ ਦਾ ਇਹ ਵਾਧਾ ਉਨ੍ਹਾਂ ਕਈ ਵਿਆਪਕ ਸੁਧਾਰਾਂ ਪਿੱਛੋਂ ਕੀਤਾ ਜਾਏਗਾ ਜਿਨ੍ਹਾਂ ਦਾ ਮੰਤਵ ਪੀ.ਐੱਲ.ਏ. ਨੂੰ ਵਧੇਰੇ ਆਧੁਨਿਕ ਅਤੇ ਫੁਰਤੀਲੀ ਫੋਰਸ ਵਿਚ ਤਬਦੀਲ ਕਰਨਾ ਹੈ। ਇਸ ਸਾਲ ਤੋਂ ਚੀਨ ਨੇ ਆਪਣੇ ਰਾਸ਼ਟਰੀ ਰੱਖਿਆ ਕਾਨੂੰਨ ਵਿਚ ਸੋਧ ਕਰਦੇ ਹੋਏ ਸ਼ੀ ਦੀ ਅਗਵਾਈ ਵਾਲੇ ਕੇਂਦਰੀ ਫੌਜ ਕਮਿਸ਼ਨ (ਸੀ.ਐੱਮ.ਸੀ.) ਦੀਆਂ ਸ਼ਕਤੀਆਂ ਵਿਚ ਵਾਧਾ ਕੀਤਾ ਹੈ। ਸੀ.ਐੱਮ.ਸੀ. ਚੀਨੀ ਫੌਜ ਦੀ ਸਮੁੱਚੀ ਉੱਚ ਕਮਾਂਡ ਹੈ। ਨਵਾਂ ਕਾਨੂੰਨ ਸੀ.ਐੱਮ.ਸੀ. ਨੂੰ ਫੌਜੀ ਅਤੇ ਸਿਵਲ ਸੋਮਿਆਂ ਨੂੰ ਰਾਸ਼ਟਰੀ ਹਿੱਤਾਂ ਦੀ ਰਾਖੀ ਵਿਚ ਦੇਸ਼ ਅਤੇ ਵਿਦੇਸ਼ ਦੋਹਾਂ ਥਾਵਾਂ 'ਤੇ ਜੁਟਾਉਣ ਦਾ ਅਧਿਕਾਰ ਦਿੰਦਾ ਹੈ।
ਇਹ ਵੀ ਪੜ੍ਹੋ -ਰੂਸ ’ਚ ਨਵਲਨੀ ਦੀ ਰਿਹਾਈ ਦੀ ਮੰਗ ਕਰਨ ਵਾਲੇ 350 ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗਿਆ ਗ੍ਰਿਫਤਾਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਕਈ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੇਣ ਵਾਲੇ ਭਾਰਤ ਨੂੰ ਅਮਰੀਕਾ ਨੇ ਦੱਸਿਆ ‘ਸੱਚਾ ਦੋਸਤ’
NEXT STORY