ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਦੇ ਸ਼ੇਬਾ ਮੈਡੀਕਲ ਸੈਂਟਰ ਅਤੇ ਤੇਲ ਅਵੀਵ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਦੋਵੇਂ ਸੰਸਥਾਵਾਂ ਨੇ ਮਿਲ ਕੇ ਇਕ ਆਰਟੀਫ਼ੀਸ਼ਲ 3D ਕਿਡਨੀ ਆਰਗਨਾਈਡ ਤਿਆਰ ਕੀਤੀ ਹੈ, ਜੋ ਹੁਣ ਤੱਕ ਦੇ ਹੋਰ ਮਾਡਲਾਂ ਤੋਂ ਵੱਧ ਸਮੇਂ ਤੱਕ ਜਿਊਂਦੀ ਰਹੀ। ਪਹਿਲੇ ਬਣਾਏ ਗਏ ਕਿਡਨੀ ਆਰਗਨ ਚਾਰ ਹਫ਼ਤਿਆਂ ਤੋਂ ਵੱਧ ਟਿਕ ਨਹੀਂ ਪਾਉਂਦੇ ਸਨ ਪਰ ਇਹ ਕਿਡਨੀ 34 ਹਫ਼ਤਿਆਂ ਤੱਕ ਜਿਊਂਦੀ ਰਹੀ। ਇਸ ਪ੍ਰਾਜੈਕਟ ਦੀ ਅਗਵਾਈ ਪ੍ਰੋਫੈਸਰ ਬੈਂਜਾਮਿਨ ਡੇਕੇਲ ਕਰ ਰਹੇ ਹਨ, ਜੋ ਸ਼ੇਬਾ ਦੇ ਪੀਡਿਆਟਰਿਕ ਨੇਫਰੋਲੋਜੀ ਯੂਨਿਟ ਅਤੇ ਸਟੈਮ ਸੈਲ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਹਨ। ਉਨ੍ਹਾਂ ਕਿਹਾ ਕਿ ਇਹ ਨਵੀਂ ਤਕਨੀਕ ਕਿਡਨੀ ਬੀਮਾਰੀਆਂ ਦੇ ਇਲਾਜ 'ਚ ਕ੍ਰਾਂਤੀਕਾਰੀ ਤਬਦੀਲੀ ਲਿਆ ਸਕਦੀ ਹੈ।
ਇਹ ਵੀ ਪੜ੍ਹੋ : ਜਲਦੀ ਬੁੱਢਾ ਹੋਣ ਲੱਗਾ ਇਨਸਾਨ ! ਹੋਸ਼ ਉਡਾ ਦੇਵੇਗੀ ਇਹ ਰਿਪੋਰਟ
ਪ੍ਰੋਫੈਸਰ ਡੇਕੇਲ ਦੀ ਉਮੀਦ
ਪ੍ਰੋਫੈਸਰ ਡੇਕੇਲ ਨੇ ਦੱਸਿਆ ਕਿ ਇਹ ਤਕਨੀਕ ਸੈੱਲ ਟ੍ਰਾਂਸਪਲਾਂਟੇਸ਼ਨ 'ਤੇ ਨਿਰਭਰ ਨਹੀਂ ਹੈ, ਬਲਕਿ ਉਨ੍ਹਾਂ ਬਾਇਓਮੋਲਿਕਿਊਲਜ਼ 'ਤੇ ਆਧਾਰਿਤ ਹੈ ਜੋ ਇਹ ਆਰਗਨਾਈਡ ਆਪ ਬਣਾਉਂਦਾ ਹੈ। ਇਹ ਅਣੂਆਂ (ਮੌਲੀਕਿਊਲਜ਼) ਖਰਾਬ ਕਿਡਨੀ ਦੀ ਮੁਰੰਮਤ ਕਰਨ 'ਚ ਮਦਦ ਕਰਦੇ ਹਨ। ਹੁਣ ਖੋਜਕਰਤਾ ਇਸ ਲੈਬ ਕਾਮਯਾਬੀ ਨੂੰ ਇਲਾਜ 'ਚ ਬਦਲਣ ਵੱਲ ਕਦਮ ਚੁੱਕ ਰਹੇ ਹਨ। ਉਨ੍ਹਾਂ ਦੇ ਮੁਤਾਬਕ, ਜਦੋਂ ਸਹੀ ਸੈਲਾਂ ਅਤੇ ਉਨ੍ਹਾਂ ਦੇ ਬਣਾਏ ਅਣੂਆਂ ਦੇ ਕੰਮ ਕਰਨ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਸਮਝ ਲਿਆ ਜਾਵੇਗਾ, ਉਦੋਂ ਹੀ ਕਲੀਨਿਕਲ ਟ੍ਰਾਇਲ ਸ਼ੁਰੂ ਕੀਤੇ ਜਾ ਸਕਣਗੇ। ਜੇ ਇਹ ਤਕਨੀਕ ਸਫਲ ਹੁੰਦੀ ਹੈ ਤਾਂ ਲੱਖਾਂ ਮਰੀਜ਼ਾਂ ਦਾ ਇਲਾਜ ਬਿਨਾਂ ਕਿਡਨੀ ਟ੍ਰਾਂਸਪਲਾਂਟ ਦੇ ਸੰਭਵ ਹੋ ਸਕੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਡੀਅਨ ਓਵਰਸੀਜ਼ ਕਾਂਗਰਸ ਜਰਮਨੀ ਦੇ ਪ੍ਰਧਾਨ ਬਣੇ ਬਲਵਿੰਦਰ ਸਿੰਘ ਗੁਰਦਾਸਪੁਰੀਆ
NEXT STORY