ਨਵੀਂ ਦਿੱਲੀ- ਜਲਵਾਯੂ ਸੰਕਟ ਕਾਰਨ ਵਧ ਰਹੀ ਭਿਆਨਕ ਗਰਮੀ ਹੁਣ ਸਿਰਫ਼ ਅਸੁਵਿਧਾ ਹੀ ਨਹੀਂ ਰਹੀ, ਸਗੋਂ ਮਨੁੱਖੀ ਸਿਹਤ ਅਤੇ ਉਮਰ 'ਤੇ ਵੀ ਗੰਭੀਰ ਪ੍ਰਭਾਵ ਪਾ ਰਹੀ ਹੈ। ਨਵੀਂ ਰਿਸਰਚ 'ਚ ਸਾਹਮਣੇ ਆਇਆ ਹੈ ਕਿ ਹੀਟਵੇਵ ਕਾਰਨ ਇਨਸਾਨੀ ਉਮਰ ਘਟ ਰਹੀ ਹੈ ਅਤੇ ਬੁਢਾਪਾ ਤੇਜ਼ੀ ਨਾਲ ਵਧ ਰਿਹਾ ਹੈ।
ਮਾਹਿਰਾਂ ਦੀ ਚਿਤਾਵਨੀ
ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਹੀਟਵੇਵ ਦਾ ਪ੍ਰਭਾਵ ਦਹਾਕਿਆਂ ਤੱਕ ਜਾਰੀ ਰਿਹਾ ਤਾਂ ਇਸ ਦੇ ਸਿਹਤ 'ਤੇ ਅਸਰ ਅਨੁਮਾਨ ਤੋਂ ਕਈ ਗੁਣਾ ਵਧੇਰੇ ਖਤਰਨਾਕ ਹੋ ਸਕਦੇ ਹਨ। ਖ਼ਾਸ ਕਰਕੇ ਬਜ਼ੁਰਗ ਲੋਕਾਂ 'ਚ ਗਰਮੀ ਕਾਰਨ ਬੀਮਾਰੀਆਂ ਅਤੇ ਮੌਤ ਦਾ ਖ਼ਤਰਾ ਵੱਧ ਰਿਹਾ ਹੈ।
15 ਸਾਲਾਂ ਤੱਕ 25 ਹਜ਼ਾਰ ਲੋਕਾਂ ਦੀ ਸਟਡੀ
ਤਾਈਵਾਨ 'ਚ ਕੀਤੀ ਇਕ ਰਿਸਰਚ 'ਚ 25,000 ਲੋਕਾਂ ਨੂੰ 15 ਸਾਲਾਂ ਤੱਕ ਟਰੈਕ ਕੀਤਾ ਗਿਆ। ਅਧਿਐਨ ਮੁਤਾਬਕ ਬਾਹਰ ਕੰਮ ਕਰਨ ਵਾਲੇ ਮਜ਼ਦੂਰਾਂ 'ਚ ਜ਼ਿਆਦਾ ਗਰਮੀ ਕਾਰਨ 33 ਦਿਨ ਤੱਕ ਜ਼ਿੰਦਗੀ ਘੱਟ ਹੋ ਰਹੀ ਹੈ।
ਵਿਸ਼ਵ ਸਿਹਤ 'ਤੇ ਪ੍ਰਭਾਵ
ਸੋਧਕਰਤਾਵਾਂ ਨੇ ਕਿਹਾ ਕਿ ਹੀਟਵੇਵ ਦਾ ਪ੍ਰਭਾਵ ਦੁਨੀਆ ਦੀ ਅੱਧ ਤੋਂ ਵੱਧ ਆਬਾਦੀ 'ਤੇ ਪੈ ਰਿਹਾ ਹੈ। ਉਮਰ ਘਟਣ ਤੋਂ ਇਲਾਵਾ, ਦਿਲ ਅਤੇ ਦਿਮਾਗ ਨਾਲ ਸੰਬੰਧਤ ਬੀਮਾਰੀਆਂ ਵੀ ਵਧ ਰਹੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜਲਵਾਯੂ ਸੰਕਟ 'ਤੇ ਕਾਬੂ ਪਾਉਣ ਲਈ ਜ਼ਰੂਰੀ ਕਦਮ ਨਾ ਚੁੱਕੇ ਗਏ ਤਾਂ ਭਵਿੱਖ 'ਚ ਸਿਹਤ ਸੰਬੰਧੀ ਵੱਡੇ ਖ਼ਤਰੇ ਸਾਹਮਣੇ ਆ ਸਕਦੇ ਹਨ। ਇਸ ਲਈ ਮਾਹਿਰਾਂ ਦੀ ਸਲਾਹ ਹੈ ਕਿ ਗਰਮੀ ਤੋਂ ਬਚਾਅ ਲਈ ਤੁਰੰਤ ਉਪਾਅ ਕਰਨੇ ਲਾਜ਼ਮੀ ਹਨ, ਨਹੀਂ ਤਾਂ ਇਸ ਦੇ ਅਸਰ ਹੋਰ ਵੀ ਵਿਨਾਸ਼ਕਾਰੀ ਹੋ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਏਕਤਾ ਲਈ ਇਕਸਾਰਤਾ ਦੀ ਲੋੜ ਨਹੀਂ : ਮੋਹਨ ਭਾਗਵਤ
NEXT STORY