ਟੋਕਿਓ (ਭਾਸ਼ਾ)— ਅਗਲੇ ਹਫਤੇ 12 ਜੂਨ ਨੂੰ ਅਮਰੀਕਾ-ਉੱਤਰੀ ਕੋਰੀਆ ਵਿਚਕਾਰ ਸ਼ਿਖਰ ਸੰਮੇਲਨ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨ ਲਈ ਵਾਸ਼ਿੰਗਟਨ ਜਾ ਰਹੇ ਹਨ। ਆਬੇ ਦੀ ਯਾਤਰਾ ਦਾ ਉਦੇਸ਼ ਇਹ ਯਕੀਨੀ ਕਰਨਾ ਹੈ ਕਿ ਅਮਰੀਕੀ ਰਾਸ਼ਟਰਪਤੀ ਉੱਤਰੀ ਕੋਰੀਆ ਨਾਲ ਬੈਠਕ ਦੌਰਾਨ ਜਾਪਾਨ ਦੀ ਸੁਰੱਖਿਆ ਅਤੇ ਹੋਰ ਚਿੰਤਾਵਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਗੇ। ਆਬੇ ਕੱਲ ਵ੍ਹਾਈਟ ਹਾਊਸ ਵਿਚ ਟਰੰਪ ਸਾਹਮਣੇ ਆਪਣਾ ਦ੍ਰਿਸ਼ਟੀਕੋਣ ਰੱਖਣਗੇ।
ਜਾਪਾਨ, ਉੱਤਰੀ ਕੋਰੀਆ ਦੇ ਨਾਲ ਹਾਲ ਹੀ ਵਿਚ ਕੂਟਨੀਤਕ ਭਾਗੀਦਾਰੀ ਪਹਿਲ ਵਿਚ ਚੀਨ ਅਤੇ ਦੱਖਣੀ ਕੋਰੀਆ ਤੋਂ ਪਿੱਛੇ ਰਹਿ ਗਿਆ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੇ ਕਿਮ ਨਾਲ ਦੋ ਵਾਰੀ ਮੁਲਾਕਾਤ ਕੀਤੀ ਪਰ ਆਬੇ ਨੂੰ ਇੰਤਜ਼ਾਰ ਕਰਨਾ ਪਿਆ। ਆਬੇ ਚਾਹੁੰਦੇ ਹਨ ਕਿ ਟਰੰਪ ਅਜਿਹਾ ਸਮਝੌਤਾ ਨਾ ਕਰਨ ਕਿ ਅਮਰੀਕਾ ਦੀ ਜ਼ਮੀਨ ਤਾਂ ਸੁਰੱਖਿਅਤ ਰਹੇ ਪਰ ਜਾਪਾਨ ਛੋਟੀ ਦੂਰੀ ਦੀਆਂ ਮਿਜ਼ਾਈਲਾਂ ਦੀ ਪਕੜ ਵਿਚ ਆ ਜਾਏ।
ਨੌਸਰਬਾਜ਼ ਨੇ ਏ. ਟੀ. ਐੱਮ. 'ਚ ਕਾਰਡ ਬਦਲ ਕੇ ਵਪਾਰੀ ਦੇ ਖਾਤੇ 'ਚੋਂ ਉਡਾਏ 26 ਹਜ਼ਾਰ
NEXT STORY