ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਨਹੀਂ ਚਾਹੁੰਦੀ ਸੀ ਉਸ ਦੇ ਪਤੀ ਰਾਸ਼ਟਰਪਤੀ ਬਣਨ। 2016 'ਚ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਉਹ ਰੋਣ ਲੱਗ ਪਈ ਸੀ। ਇਕ ਕਿਤਾਬ 'ਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ।
'ਫਾਇਰ ਐਂਡ ਫਿਊਰੀ : ਇਨਸਾਈਡ ਦਿ ਟਰੰਪ ਵ੍ਹਾਈਟ ਹਾਊਸ' ਨਾਂ ਦੀ ਕਿਤਾਬ 'ਚ ਅਜਿਹੀ ਕਈ ਗੱਲਾਂ ਸਾਹਮਣੇ ਆਈਆਂ ਹਨ। ਕਿਤਾਬ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਟਰੰਪ ਖੁਦ ਰਾਸ਼ਟਰਪਤੀ ਚੋਣਾਂ ਜਿੱਤਣ 'ਚ ਦਿਲਸਚਪੀ ਨਹੀਂ ਰੱਖਦੇ ਸਨ ਅਤੇ ਨਤੀਜੇ ਆਉਣ ਤੋਂ ਬਾਅਦ ਮੇਲਾਨੀਆ ਰੋਣ ਲੱਗੀ, ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਟਰੰਪ ਜਿੱਤਣ।
ਇਸ ਕਿਤਾਬ ਨੂੰ ਲੇਖਕ ਮਾਇਕਲ ਵੋਲਫ ਨੇ ਲਿੱਖਿਆ ਹੈ। ਕਿਤਾਬ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਵ੍ਹਾਈਟ ਹਾਊਸ ਦੇ ਮੁੱਖ ਸਲਾਹਕਾਰ ਸਟੀਵ ਬੈਨਨ ਨੂੰ ਬਰਖਾਸਤ ਕੀਤੇ ਜਾਣ ਦੀਆਂ ਗੱਲਾਂ 'ਚ ਕੋਈ ਦਮ ਨਹੀਂ ਹੈ। ਟਰੰਪ ਨੇ ਇਸ ਦਾਅਵੇ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਬੈਨਨ ਨੂੰ ਜਦੋਂ ਹਟਾਇਆ ਗਿਆ ਤਾਂ ਉਹ ਰੋਣ ਲੱਗੇ ਅਤੇ ਨੌਕਰੀ ਦੀ ਭੀਖ ਮੰਗਣ ਲੱਗੇ।
ਇਸ ਕਿਤਾਬ 'ਚ ਟਰੰਪ ਦੀ ਜ਼ਿੰਦਗੀ ਦੇ ਕਈ ਰਾਜ ਲਿੱਖ ਹੋਏ ਹਨ। ਕਿਤਾਬ 'ਚ ਦਾਅਵਾ ਕੀਤਾ ਗਿਆ ਹੈ ਕਿ ਰਾਸ਼ਟਰਪਤੀ ਟਰੰਪ ਵ੍ਹਾਈਟ ਹਾਊਸ 'ਚ ਔਰਤਾਂ ਨਾਲ ਘਿਰੇ ਰਹਿੰਦੇ ਹਨ। ਇਹੀਂ ਨਹੀਂ ਇਸ ਦੇ ਮੁਤਾਬਕ ਟਰੰਪ ਮਰਦਾਂ ਦੇ ਮੁਕਾਬਲੇ ਔਰਤਾਂ 'ਤੇ ਜ਼ਿਆਦਾ ਵਿਸ਼ਵਾਸ ਕਰਦੇ ਹਨ।
ਟੰਰਪ ਦੇ ਨਾਲ-ਨਾਲ ਵ੍ਹਾਈਟ ਹਾਊਸ ਨੇ ਵੀ ਇਸ ਕਿਤਾਬ ਦੀ ਨਿੰਦਾ ਕੀਤੀ ਹੈ। ਕਿਤਾਬ ਦੇ ਪ੍ਰਤੀ ਟਰੰਪ ਦੀ ਨਾਰਾਜ਼ਗੀ ਇਸ ਕਦਰ ਹੈ ਕਿ ਉਨ੍ਹਾਂ ਦੇ ਵਕੀਲ ਨੇ ਇਸ ਦੀ ਰਿਲੀਜ਼ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਸੀ। ਇਸ ਕਿਤਾਬ 'ਚ ਜ਼ਿਕਰ ਕੀਤਾ ਗਿਆ ਹੈ ਕਿ ਟਰੰਪ ਡਿਸਲੇਕਸੀਆ ਨਾਲ ਪੀੜਤ ਹਨ ਜਾਂ ਸੈਮੀ ਲਿਟਰੇਟ ਹੈ। ਜਿਸ ਕਾਰਨ ਉਹ ਪੱੜਣਾ ਪਸੰਦ ਨਹੀਂ ਕਰਦੇ ਹਨ।
ਪਾਕਿ ਨੂੰ ਇਕ ਹੋਰ ਝਟਕਾ ਦੇਣ ਨੂੰ ਤਿਆਰ ਅਮਰੀਕਾ
NEXT STORY