ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਇਕ ਸੀਨੀਅਰ ਅਮਰੀਕੀ ਸੀਨੇਟਰ ਦੇ ਉਸ ਪ੍ਰਸਤਾਵ ਦਾ ਸਮਰਥਨ ਕੀਤਾ, ਜਿਸ 'ਚ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਮਦਦ ਨੂੰ ਰੋਕਣ ਤੇ ਇਸ ਧਨ ਨੂੰ ਅਮਰੀਕਾ 'ਚ ਸੜਕਾਂ ਤੇ ਪੁਲ ਬਣਾਉਣ 'ਚ ਵਰਤੋਂ ਕਰਨ ਲਈ ਬਿੱਲ ਪਾਸ ਕਰਨ ਦੀ ਗੱਲ ਕੀਤੀ ਗਈ ਹੈ।
ਟਰੰਪ ਨੇ ਰਿਪਬਲਿਕੇਨ ਸੀਨੇਟਰ ਰੈਂਡ ਪਾਲ ਦਾ ਵੀਡੀਓ ਸ਼ੇਅਰ ਕਰਦੇ ਹੋਏ ਟਵਿਟ ਕੀਤਾ, ''ਵਧੀਆ ਵਿਚਾਰ ਹੈ ਰੈਂਡ।'' ਪਾਲ ਨੇ ਪਾਕਿਸਤਾਨ ਨੂੰ ਮਿਲਣ ਵਾਲੀ ਅਮਰੀਕੀ ਮਦਦ ਨੂੰ ਰੋਕਣ ਤੇ ਇਸ ਪੈਸੇ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਖਰਚ ਕਰਨ ਲਈ ਇਕ ਬਿੱਲ ਲੈ ਕੇ ਆਏ ਹਨ ਤੇ ਇਸ ਦੇ ਪ੍ਰਚਾਰ ਲਈ ਉਨ੍ਹਾਂ ਨੇ ਵੀਡੀਓ ਪੋਸਟ ਕੀਤਾ।
ਉਨ੍ਹਾਂ ਕਿਹਾ ਕਿ ਮੈਂ ਆਉਣ ਵਾਲੇ ਦਿਨਾਂ 'ਚ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਮਦਦ ਬੰਦ ਕਰਨ ਲਈ ਬਿੱਲ ਪੇਸ਼ ਕਰ ਰਿਹਾ ਹਾਂ। ਮੇਰਾ ਬਿੱਲ ਉਸ ਧਨ ਨੂੰ ਸੜਕਾਂ ਤੇ ਪੁਲਾਂ ਦੇ ਨਿਰਮਾਣ 'ਚ ਖਰਚ ਕਰਨ ਲਈ ਪਾਸ ਕੀਤਾ ਜਾਵੇਗਾ ਜੋਂ ਪਾਕਿਸਤਾਨ ਨੂੰ ਦਿੱਤਾ ਜਾਣ ਵਾਲਾ ਸੀ। ਅੱਤਵਾਦ ਦਾ ਮੁਕਾਬਲਾ ਕਰਨ 'ਚ ਨਾਕਾਮ ਰਹਿਣ ਨੂੰ ਲੈ ਕੇ ਟਰੰਪ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਅਰਬਾਂ ਡਾਲਰਾਂ ਦੀ ਸਹਾਇਤਾ ਰੋਕ ਦਿੱਤੀ ਹੈ।
ਜ਼ਿਆਦਾ ਸਮਾਂ ਇਕੱਠੇ ਬਿਤਾਉਣ ਨਾਲ ਵੀ ਹੋ ਸਕਦੈ 'ਤਲਾਕ'
NEXT STORY