ਦੁਬਈ (ਬਿਊਰੋ): ਦੁਬਈ ਵਿਚ ਹਾਲ ਹੀ ਵਿਚ ਭਿਆਨਕ ਤੂਫਾਨ ਆਇਆ ਅਤੇ ਮੀਂਹ ਪਿਆ। ਇਸ ਦੌਰਾਨ ਕੁਝ ਅਜਿਹਾ ਵਾਪਰਿਆ ਜਿਸ ਦਾ ਇੰਤਜ਼ਾਰ ਇਕ ਫੋਟੋਗ੍ਰਾਫਰ ਪਿਛਲੇ 7 ਸਾਲ ਤੋਂ ਕਰ ਰਿਹਾ ਸੀ। ਇਹ ਇੰਤਜ਼ਾਰ ਸੀ ਬੁਰਜ ਖਲੀਫਾ 'ਤੇ ਬਿਜਲੀ ਡਿੱਗਣ ਦੇ ਨਜ਼ਾਰੇ ਦੀ ਤਸਵੀਰ ਲੈਣ ਦਾ। ਇਸ ਵਾਰ ਇਹ ਫੋਟੋਗ੍ਰਾਫਰ ਇਸ ਨਜ਼ਾਰੇ ਨੂੰ ਆਪਣੇ ਕੈਮਰੇ ਵਿਚ ਕੈਦ ਕਰਨ ਵਿਚ ਸਫਲ ਰਿਹਾ।

ਫੋਟੋਗ੍ਰਾਫਰ ਨੇ ਇਸ ਲਈ ਪੂਰੀ ਰਾਤ ਇਕ ਰੇਗਿਸਤਾਨ ਵਿਚ ਪੈ ਰਹੇ ਮੀਂਹ ਵਿਚ ਇਕ ਕੈਂਪ ਵਿਚ ਕੱਟੀ ਤਾਂ ਜੋ ਸਹੀ ਤਸਵੀਰ ( perfect shot) ਮਿਲ ਸਕੇ। ਆਖਿਰਕਾਰ ਫੋਟੋਗ੍ਰਾਫਰ ਨੂੰ ਸਬਰ ਦਾ ਫਲ ਮਿਲਿਆ ਅਤੇ ਉਸ ਦਾ ਇੰਤਜ਼ਾਰ ਖਤਮ ਹੋਇਆ।

ਇਸ ਫੋਟੋਗ੍ਰਾਫਰ ਦਾ ਨਾਮ ਜੋਹੇਬ ਅੰਜੁਮ ਹੈ। ਜੋਹੇਬ ਨੇ ਸ਼ੁੱਕਰਵਾਰ ਰਾਤ ਆਏ ਤੂਫਾਨ ਦੌਰਾਨ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ 'ਤੇ ਡਿੱਗਦੀ ਬਿਜਲੀ ਦੀ ਤਸਵੀਰ ਲਈ। ਤਸਵੀਰ ਲੈਣ ਦੇ ਬਾਅਦ ਜੋਹੇਬ ਨੇ ਦੱਸਿਆ ਕਿ ਇਸ ਤਸਵੀਰ ਨੇ ਉਸ ਲਈ ਸਾਲ 2020 ਦੀ ਚੰਗੀ ਸ਼ੁਰੂਆਤ ਕੀਤੀ ਹੈ। ਮੇਰੇ ਲਈ ਉਹ ਪਲ ਬਹੁਤ ਕੀਮਤੀ ਸੀ ਜਦੋਂ ਬਿਜਲੀ 2720 ਫੁੱਟ ਉੱਚੇ ਬੁਰਜ ਖਲੀਫਾ ਦੇ ਸਭ ਤੋਂ ਉੱਪਰੀ ਹਿੱਸੇ 'ਨਾਲ ਟਕਰਾਈ। ਜੋਹੇਬ ਦੀ ਇਹ ਤਸਵੀਰ ਬੁਰਜ ਖਲੀਫਾ ਦੇ ਪ੍ਰਸ਼ਾਸਨ ਅਤੇ ਦੁਬਈ ਦੇ ਰਾਜਕੁਮਾਰ ਸ਼ੇਖ ਹਮਦਾਨ ਨੇ ਵੀ ਆਪਣੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤੀ ਹੈ।
ਜੋਹੇਬ ਨੇ ਦੱਸਿਆ ਕਿ ਜਦੋਂ ਬਿਜਲੀ ਟਕਰਾਈ ਉਦੋਂ ਦੁਬਾਈ ਦਾ ਪੂਰਾ ਆਸਮਾਨ ਨੀਲੇ ਰੰਗ ਦੀ ਰੋਸ਼ਨੀ ਵਿਚ ਰੰਗਿਆ ਗਿਆ ਸੀ। ਦੁਬਈ ਮੀਡੀਆ ਦੀ ਮੰਨੀਏ ਤਾਂ 1996 ਦੇ ਬਾਅਦ ਦੁਬਈ ਸਮੇਤ ਸੰਯੁਕਤ ਅਰਬ ਅਮੀਰਾਤ ਦੇ ਕਈ ਹਿੱਸਿਆਂ ਵਿਚ ਇੰਨਾ ਮੀਂਹ ਪਿਆ ਅਤੇ ਭਿਆਨਕ ਤੂਫਾਨ ਆਇਆ। ਹਾਲੇ ਵੀ ਮੌਸਮ ਵਿਭਾਗ ਦੇ ਲੋਕ ਇਸ ਗੱਲ ਦੀ ਆਸ ਜ਼ਾਹਰ ਕਰ ਰਹੇ ਹਨ ਕਿ ਅੱਗੇ ਵੀ ਮੀਂਹ ਪੈ ਸਕਦਾ ਹੈ।
ਅਮਰੀਕਾ: ਵਿਦੇਸ਼ੀਆਂ ਨੂੰ ਹਿੰਦੀ ਸਿਖਾਉਣ ਲਈ ਭਾਰਤੀ ਦੂਤਘਰ ਨੇ ਸ਼ੁਰੂ ਕੀਤੀਆਂ ਫ੍ਰੀ ਕਲਾਸਾਂ
NEXT STORY