ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਫੌਜ ਦੁਆਰਾ ਨਿਕੋਲਸ ਮਾਦੁਰੋ ਨੂੰ ਕਾਬੂ ਕੀਤੇ ਜਾਣ ਦੀ ਸ਼ਲਾਘਾ ਕੀਤੀ ਹੈ। ਅਮਰੀਕਾ ਦੇ ਅਟਾਰਨੀ ਜਨਰਲ ਨੇ ਸਪੱਸ਼ਟ ਕੀਤਾ ਹੈ ਕਿ ਵੈਨੇਜ਼ੁਏਲਾ ਦੇ ਇਸ ਨੇਤਾ ਨੂੰ ਹੁਣ ਅਮਰੀਕੀ ਨਿਆਂ ਪ੍ਰਣਾਲੀ ਦੇ "ਪੂਰੇ ਕਹਿਰ" ਦਾ ਸਾਹਮਣਾ ਕਰਨਾ ਪਵੇਗਾ।
ਜ਼ਿਕਰਯੋਗ ਹੈ ਕਿ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਦੋਵਾਂ 'ਤੇ ਅਮਰੀਕਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅੱਤਵਾਦ ਫੈਲਾਉਣ ਦੇ ਦੋਸ਼ ਲਗਾਏ ਗਏ ਹਨ। ਇਹ ਕਾਰਵਾਈ ਅਮਰੀਕਾ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਚਲਾਈ ਜਾ ਰਹੀ ਦਬਾਅ ਦੀ ਮੁਹਿੰਮ ਦਾ ਹਿੱਸਾ ਹੈ।
ਅਮਰੀਕਾ ਦੀ ਇਸ ਕਾਰਵਾਈ ਦਾ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੇਲੋਨੀ ਨੇ ਸਮਰਥਨ ਕੀਤਾ ਹੈ। ਮੈਲੋਨੀ ਨੇ ਇਸ ਅਮਰੀਕੀ ਫੌਜੀ ਕਾਰਵਾਈ ਦਾ ਬਚਾਅ ਕਰਦਿਆਂ ਇਸ ਨੂੰ "ਜਾਇਜ਼ ਰੱਖਿਆ" ਦੱਸਿਆ ਹੈ। ਮੇਲੋਨੀ, ਜੋ ਰਾਸ਼ਟਰਪਤੀ ਟਰੰਪ ਦੀ ਸਹਿਯੋਗੀ ਮੰਨੀ ਜਾਂਦੀ ਹੈ, ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਸੰਸਥਾਵਾਂ ਵਿਰੁੱਧ ਅਜਿਹੀ ਦਖਲਅੰਦਾਜ਼ੀ ਨੂੰ ਸਹੀ ਮੰਨਦੀ ਹੈ।
ਹਾਲਾਂਕਿ ਮੇਲੋਨੀ ਨੇ ਇਸ ਕਾਰਵਾਈ ਦਾ ਸਮਰਥਨ ਕੀਤਾ ਹੈ, ਪਰ ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸੇ ਦੇਸ਼ ਵਿੱਚ ਸ਼ਾਸਨ ਬਦਲਣ ਲਈ ਬਾਹਰੀ ਫੌਜੀ ਸ਼ਕਤੀ ਦੀ ਵਰਤੋਂ ਕਰਨ ਦੇ ਪੱਖ ਵਿੱਚ ਨਹੀਂ ਹਨ। ਉਨ੍ਹਾਂ ਅਨੁਸਾਰ, ਸੁਰੱਖਿਆ 'ਤੇ ਹੋਣ ਵਾਲੇ ਹਾਈਬ੍ਰਿਡ ਹਮਲਿਆਂ ਵਿਰੁੱਧ ਰੱਖਿਆਤਮਕ ਕਾਰਵਾਈ ਕਰਨਾ ਇੱਕ ਵੱਖਰਾ ਅਤੇ ਜਾਇਜ਼ ਮਾਮਲਾ ਹੈ।
19 ਸਾਲਾ ਰਾਜਕੁਮਾਰੀ ਲਿਓਨੋਰ ਸਪੇਨ 'ਚ ਰਚੇਗੀ ਇਤਿਹਾਸ ! 150 ਸਾਲ 'ਚ ਹੋਵੇਗੀ ਦੇਸ਼ ਦੀ ਪਹਿਲੀ 'ਰਾਣੀ'
NEXT STORY