ਓਟਾਵਾ- ਕੈਨੇਡਾ ਦੇ ਸੰਘੀ ਅਦਾਲਤ ਦੇ ਜੱਜ ਨੇ ਬੁੱਧਵਾਰ ਨੂੰ ਚੀਨੀ ਕੰਪਨੀ ਹੁਵਾਵੇ ਦੀ ਮੁੱਖ ਵਿੱਤੀ ਅਧਿਕਾਰੀ (ਸੀ. ਐੱਫ. ਓ.) ਮੇਂਗ ਵਨਜ਼ੂ ਦੀ ਹਵਾਲਗੀ ਨਾਲ ਸਬੰਧਤ ਵਧੇਰੇ ਦਸਤਾਵੇਜ਼ਾਂ ਨੂੰ ਜਾਰੀ ਕਰਨ ਦੀ ਅਪੀਲ ਖਾਰਜ ਕਰ ਦਿੱਤੀ ਹੈ।
ਮੇਂਗ ਅਤੇ ਉਨ੍ਹਾਂ ਦੀ ਕਾਨੂੰਨੀ ਟੀਮ ਨੇ ਅਦਾਲਤ ਤੋਂ ਉਨ੍ਹਾਂ ਸਬੰਧਤ ਗੁਪਤ ਦਸਤਾਵੇਜ਼ਾਂ ਦੀ ਮੰਗ ਕੀਤੀ ਸੀ, ਜਿਨ੍ਹਾਂ ਨੂੰ ਰਾਸ਼ਟਰੀ ਸੁਰੱਖਿਆ ਪ੍ਰਤੀ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਜੱਜ ਕੈਥਰੀਮ ਕੇਨ ਨੇ ਮੰਗਲਵਾਰ ਨੂੰ ਆਪਣੇ ਫੈਸਲੇ ਵਿਚ ਕਿਹਾ,"ਕੈਨੇਡਾ ਦੇ ਐਮਿਕਸ ਅਤੇ ਅਟਾਰਨੀ ਜਨਰਲ ਦੇ ਸੰਯੁਕਤ ਪ੍ਰਸਤਾਵ ਮੁਤਾਬਕ ਸਬੰਧਤ ਜਾਣਕਾਰੀ ਨੂੰ ਦੱਸਣ 'ਤੇ ਰੋਕ ਹੈ, ਇਸ ਕਾਰਨ ਅਪੀਲ ਨੂੰ ਖਾਰਜ ਕੀਤਾ ਜਾਂਦਾ ਹੈ। ਮੇਂਗ ਦੇ ਵਕੀਲਾਂ ਨੇ ਤਰਕ ਦਿੱਤਾ ਕਿ ਦਸਤਾਵੇਜ਼ਾਂ ਤੋਂ ਪਤਾ ਚੱਲ਼ਦਾ ਹੈ ਕਿ ਪ੍ਰਕਿਰਿਆ ਦੀ ਦੁਰਵਰਤੋਂ ਹੋਈ ਹੈ, ਜਦ ਕਿ ਜੱਜ ਨੇ ਕਿਹਾ ਕਿ ਸੀਲ ਕੀਤੇ ਗਏ ਸੁਰੱਖਿਆ ਨਾਲ ਸਬੰਧਤ ਦਸਤਾਵੇਜ਼ਾਂ ਦਾ ਹਵਾਲਗੀ ਨਾਲ ਕੋਈ ਸਬੰਧ ਨਹੀਂ ਹੈ।
ਜ਼ਿਕਰਯੋਗ ਹੈ ਕਿ ਹੁਵੇਈ ਦੇ ਸੰਸਥਾਪਕ ਰੇਨ ਝੇਂਗਫੇਈ ਦੀ ਧੀ ਮੇਂਗ ਨੂੰ 10 ਦਸੰਬਰ 2018 ਨੂੰ ਅਮਰੀਕੀ ਸਰਕਾਰ ਦੀ ਅਪੀਲ 'ਤੇ ਵੈਨਕੁਵਰ ਕੌਮਾਂਤਰੀ ਹਵਾਈ ਅੱਡੇ 'ਤੇ ਕੈਨੇਡਾ ਦੇ ਅਧਿਕਾਰੀਆਂ ਨੇ ਹਿਰਾਸਤ ਵਿਚ ਲੈ ਲਿਆ ਸੀ।
ਇੰਗਲੈਂਡ ਦੇ ਜ਼ਿਆਦਾਤਰ ਸੈਕਡੰਰੀ ਸਕੂਲਾਂ 'ਚ ਫੇਸਮਾਸਕ ਪਾਉਣਾ ਲਾਜ਼ਮੀ
NEXT STORY